ਵਿਆਹ ਤੋਂ ਪਰਤ ਰਹੀ ਕਰੂਜ਼ਰ ਗੱਡੀ ਭਾਖੜਾ 'ਚ ਡਿੱਗੀ, 14 ਲੋਕ ਰੁੜੇ, 5 ਲਾਸ਼ਾਂ ਮਿਲੀਆਂ
Saturday, Feb 01, 2025 - 05:35 PM (IST)
ਬੁਢਲਾਡਾ (ਬਾਂਸਲ) : ਵਿਆਹ ਸਮਾਗਮ ਤੋਂ ਆ ਰਹੀ ਕਰੂਜ਼ਰ ਗੱਡੀ ਧੁੰਦ ਕਾਰਨ ਅਚਾਨਕ ਭਾਖੜਾ ਵਿਚ ਡਿੱਗਣ ਕਾਰਨ ਕੁਝ ਵਿਅਕਤੀਆਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਗੱਡੀ ਵਿਚ ਕਰੀਬ 14 ਵਿਅਕਤੀ ਸਵਾਰ ਸਨ। ਜਿਨ੍ਹਾਂ ਵਿਚੋਂ ਕੁਝ ਦੀਆਂ ਲਾਸ਼ਾਂ ਥੋੜੀ ਦੂਰੀ ਤੋਂ ਬਾਅਦ ਬਰਾਮਦ ਕਰ ਲਈਆਂ ਗਈਆਂ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੁਢਲਾਡਾ ਹਲਕੇ ਦੇ ਪਿੰਡ ਰਿਊਂਦ ਕਲਾਂ, ਪਿੰਡ ਸਸਪਾਲੀ ਅਤੇ ਹਰਿਆਣਾ ਦੇ ਪਿੰਡ ਮਹਿਮੜਾ ਦੇ ਕੁਝ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਜਲਾਲਾਬਾਦ ਤੋਂ ਦੇਰ ਰਾਤ ਵਾਪਸ ਆ ਰਹੇ ਸਨ ਕਿ ਜ਼ਿਆਦਾ ਧੁੰਦ ਹੋਣ ਕਾਰਨ ਉਨ੍ਹਾਂ ਦੀ ਕਰੂਜ਼ਰ ਗੱਡੀ ਸਰਦਾਰੇਵਾਲਾ ਪਿੰਡ ਦੇ ਨਜ਼ਦੀਕ ਪੰਜਾਬ ਦੀ ਹੱਦ ਨਾਲ ਲੱਗਦੀ ਭਾਖੜਾ ਨਹਿਰ ਵਿਚ ਜਾ ਡਿੱਗੀ।
ਇਹ ਵੀ ਪੜ੍ਹੋ : ਪੰਜਾਬ 'ਚ ਸੀਰੀਅਲ ਕਿਲਰ, ਪਹਿਲਾਂ ਬਣਾਉਂਦਾ ਸਬੰਧ ਫਿਰ ਕਤਲ ਕਰਨ ਤੋਂ ਬਾਅਦ ਪੈਰਾਂ 'ਚ ਸਿਰ ਰੱਖ ਕੇ...
ਇਸ ਵਿਚੋਂ ਪਿੰਡ ਰਿਊਂਦ ਕਲਾਂ ਦਾ ਜਰਨੈਲ ਸਿੰਘ ਕਿਸੇ ਤਰ੍ਹਾਂ ਨਹਿਰ 'ਚੋਂ ਬਾਹਰ ਨਿਕਲ ਆਇਆ ਅਤੇ 10 ਸਾਲ ਦੇ ਅਰਮਾਨ ਰਿਊਂਦ ਨੂੰ ਲੋਕਾਂ ਨੇ ਕੁਝ ਸਮੇਂ ਬਾਅਦ ਬਚਾ ਲਿਆ। ਬਚਾਅ ਟੀਮ ਨੇ ਰਾਤ 12 ਵਜੇ ਗੱਡੀ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਪਿੰਡ ਮਹਿਮੜਾ ਦੇ ਕਰੂਜ਼ਰ ਗੱਡੀ ਦੇ ਡਰਾਈਵਰ ਛਿੰਦਾ ਦੀ ਲਾਸ਼ ਵੀ ਮਿਲ ਗਈ ਹੈ ਪਰ ਬਾਕੀ 11 ਵਿਅਕਤੀਆਂ ਦਾ ਸੁਰਾਗ ਨਹੀਂ ਮਿਲ ਸਕਿਆ ਹੈ। ਜਿਸ ਵਿਚੋਂ ਜਸਵਿੰਦਰ ਸਿੰਘ (35 ਸਾਲ) ਰਿਊਂਦ ਕਲਾਂ, ਉਸਦੀ ਪਤਨੀ ਸੰਜਨਾ (34 ਸਾਲ), ਪੁੱਤਰੀ (8 ਸਾਲ) ਅਤੇ ਕਸ਼ਮੀਰ ਕੌਰ (60 ਸਾਲਾ) ਪਤਨੀ ਪ੍ਰੀਤਮ ਸਿੰਘ ਸਸਪਾਲੀ ਦੀ ਲਾਸ਼ ਬਰਾਮਦ ਹੋ ਗਈ ਹੈ। ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੌਕੇ ਹਰਿਆਣਾ ਰਤੀਆ ਦੇ ਐੱਸਡੀਐੱਮ ਜਗਦੀਸ਼ ਚੰਦਰ ਅਤੇ ਸਦਰ ਥਾਣਾ ਰਤੀਆ ਦੇ ਇੰਚਾਰਜ ਰਾਜਵੀਰ ਸਿੰਘ ਸਮੇਤ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇਰ ਰਾਤ ਤੱਕ ਬਚਾਅ ਕਾਰਜ 'ਚ ਲੱਗੇ ਹੋਏ ਸਨ। ਜ਼ਖਮੀ ਅਰਮਾਨ (ਕਰੀਬ 11 ਸਾਲ) ਨੂੰ ਰਤੀਆ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਹਿਰ ਵਿਚ 20—22 ਫੁੱਟ ਪਾਣੀ ਹੈ। ਜਰਨੈਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਪੰਜਾਬ ਦੇ ਪਿੰਡ ਲਾਧੂਕੇ (ਜਲਾਲਾਬਾਦ) ਵਿਚ ਪ੍ਰੋਗਰਾਮ ਵਿਚ ਗਏ ਹੋਏ ਸਨ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਜ਼ਿਲ੍ਹਾ ਅੱਜ ਮੁਕੰਮਲ ਬੰਦ, ਲਾਕ ਡਾਊਨ ਵਰਗੇ ਬਣੇ ਹਾਲਾਤ, ਭਾਰੀ ਪੁਲਸ ਤਾਇਨਾਤ
ਧੁੰਦ ਚ ਨਹਿਰ ਨਜ਼ਰ ਨਹੀਂ ਆਈ
ਜਰਨੈਲ ਸਿੰਘ ਨੇ ਦੱਸਿਆ ਕਿ ਰਾਤ ਨੂੰ ਧੁੰਦ 'ਚ ਡਰਾਈਵਰ ਨਹਿਰ ਨਹੀਂ ਦੇਖ ਸਕਿਆ। ਉਥੇ ਵੀ ਕੋਈ ਟਰੈਕ ਨਹੀਂ ਸੀ। ਕਾਰ ਨਹਿਰ ਵਿਚ ਡਿੱਗ ਗਈ। ਜਦੋਂ ਕਾਰ ਦੀ ਪਿਛਲੀ ਖਿੜਕੀ ਖੁੱਲ੍ਹੀ ਤਾਂ ਉਹ ਅਤੇ ਅਰਮਾਨ ਖੁਦ ਕਰੂਜ਼ਰ ਤੋਂ ਬਾਹਰ ਨਿਕਲੇ। ਅਰਮਾਨ ਨੇ ਮੋਟਾ ਕੋਟ ਪਾਇਆ ਹੋਇਆ ਸੀ, ਜਿਸ ਕਾਰਨ ਉਹ ਡੁੱਬਿਆ ਨਹੀਂ। ਅਰਮਾਨ ਨੂੰ ਬਾਅਦ ਵਿਚ ਲੋਕਾਂ ਨੇ ਬਚਾ ਲਿਆ।
ਇਹ ਵੀ ਪੜ੍ਹੋ : ਹੇਠਾਂ ਉਤਰਣ ਤੋਂ ਪਹਿਲਾਂ PRTC ਦੇ ਡਰਾਈਵਰ ਨੇ ਚਲਾ 'ਤੀ ਬੱਸ, ਟਾਇਰਾਂ ਹੇਠਾਂ ਆਈ ਨਰਸਿੰਗ ਕਰ ਰਹੀ ਕੁੜੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e