ਨੌਜਵਾਨ ਵੱਲੋਂ ਲੱਖਾਂ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਦਾ ਕਾਰਨਾਮਾ, ਪਤੀ ਨੂੰ ਕੈਨੇਡਾ ਪਹੁੰਚਦਿਆਂ ਹੀ ਪਹੁੰਚਾਇਆ ਜੇਲ੍ਹ
Friday, Jul 09, 2021 - 06:17 PM (IST)
ਫ਼ਿਰੋਜ਼ਪੁਰ (ਸੰਨੀ ਚੋਪੜਾ): ਜ਼ਿਲ੍ਹਾ ਫ਼ਿਰੋਜ਼ਪੁਰ ਦੇ ਤਲਵੰਡੀ ਭਾਈ ਦੇ ਰਹਿਣ ਵਾਲੇ ਇਕ ਪਰਿਵਾਰ ਨੇ ਆਪਣੇ ਪੁੱਤਰ ਦਾ ਵਿਆਹ ਮੋਗਾ ਦੀ ਰਹਿਣ ਵਾਲੀ ਕੁੜੀ ਨਾਲ ਕੀਤਾ ਸੀ। ਮੁੰਡੇ ਦੇ ਪਰਿਵਾਰ ਵਾਲਿਆਂ ਨੇ ਕੁੜੀ ਨੂੰ ਵਿਦੇਸ਼ ਭੇਜਣ ਅਤੇ ਵਿਆਹ ਦਾ ਸਾਰਾ ਖ਼ਰਚਾ ਚੁੱਕਿਆ ਸੀ ਅਤੇ ਕੁੜੀ ਵਿਆਹ ਕਰਕੇ ਮੁੰਡੇ ਨੂੰ ਕਰੀਬ ਇਕ ਸਾਲ ਦੇ ਬਾਅਦ ਆਪਣੇ ਨਾਲ ਕੈਨੇਡਾ ਲੈ ਗਈ। ਕੈਨੇਡਾ ’ਚ ਜਾਣ ਦੇ ਚਾਰ ਦਿਨ ਬਾਅਦ ਇਕ ਦਿਨ ਅਜਿਹੀ ਨੌਬਤ ਆਈ ਕਿ ਕੁੜੀ ਨੇ ਦਾਜ ਮੰਗਣ ਤੇ ਮਾਰਕੁੱਟ ਕਰਨ ਦੇ ਦੋਸ਼ ’ਚ ਮੁੰਡੇ ਨੂੰ ਕੈਨੇਡਾ ’ਚ ਜੇਲ੍ਹ ਕਰਵਾ ਦਿੱਤੀ ਅਤੇ 9 ਦਿਨ ਜੇਲ੍ਹ ’ਚ ਰਿਹਾ। ਉਸ ਦੇ ਬਾਅਦ ਜ਼ਮਾਨਤ ਕਰਵਾਈ ਗਈ ਅਤੇ ਹੁਣ ਮੁੰਡੇ ਦਾ ਉੱਥੇ ਕੇਸ ਚੱਲ ਰਿਹਾ ਹੈ, ਉੱਥੇ ਹੀ ਕੁੜੀ ਨੇ ਮੁੰਡੇ ਤੋਂ ਤਲਾਕ ਲੈ ਲਿਆ ਹੈ।
ਇਹ ਵੀ ਪੜ੍ਹੋ: ਮਨਜਿੰਦਰ ਮੰਨਾ ਨੇ ਫੇਸਬੁੱਕ 'ਤੇ ਲਈ ਗੈਂਗਸਟਰ ਕੁਲਵੀਰ ਨਰੂਆਣਾ ਨੂੰ ਮਾਰਨ ਦੀ ਜ਼ਿੰਮੇਵਾਰੀ, ਕੀਤੇ ਹੋਰ ਵੀ ਖ਼ੁਲਾਸੇ
ਉੱਥੇ ਮੁੰਡੇ ਓਂਕਾਰ ਦੇ ਪਿਤਾ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਸੀਂ ਕੁੜੀ ਨੂੰ ਵਿਦੇਸ਼ ਭੇਜਣ ਅਤੇ ਵਿਦੇਸ਼ ’ਚ ਪੜ੍ਹਾਈ ਦਾ ਸਾਰਾ ਖ਼ਰਚਾ ਅਤੇ ਵਿਆਹ ਦਾ ਸਾਰਾ ਖ਼ਰਚਾ ਕੀਤਾ ਸੀ। ਮੇਰਾ ਇੱਥੇ ਐਕਸੀਡੈਂਟ ਹੋ ਗਿਆ ਸੀ ਤੇ ਮੇਰੀ ਪਤਨੀ ਦੀ ਮੌਤ ਵੀ ਹਾਦਸੇ ’ਚ ਹੋ ਗਈ ਸੀ ਤੇ ਪੈਸਾ ਵੀ ਬਹੁਤ ਲੱਗ ਗਿਆ ਸੀ ਪਰ ਫ਼ਿਰ ਵੀ ਉਸ ਕੁੜੀ ਨੂੰ ਬਾਹਰ ਭੇਜਿਆ ਸੀ। ਕੁੜੀ ਵਿਆਹ ਕਰਕੇ ਮੁੰਡੇ ਨੂੰ ਕਰੀਬ ਇਕ ਸਾਲ ਬਾਅਦ ਕੈਨੇਡਾ ਲੈ ਗਏ ਪਰ ਕੁੜੀ ਦੇ ਤੇਵਰ ਬਦਲਣੇ ਸ਼ੁਰੂ ਹੋ ਗਏ ਸਨ ਕਿ ਕੈਨੇਡਾ ਜਾਣ ਦੇ ਚਾਰ ਦਿਨ ਬਾਅਦ ਅਜਿਹੀ ਨੌਬਤ ਆਈ ਕਿ ਕੁੜੀ ਨੇ ਮੇਰੇ ਮੁੰਡੇ ਨੂੰ ਦਾਜ ਮੰਗਣ ਅਤੇ ਕੁੱਟਮਾਰ ਕਰਨ ਦੇ ਦੋਸ਼ ’ਚ ਕੈਨੇਡਾ ਜੇਲ੍ਹ ਕਰਵਾ ਦਿੱਤੀ। ਮੁੰਡੇ ਦੇ ਪਿਓ ਨੇ ਕਿਹਾ ਕਿ ਸਾਡੀ ਜ਼ਿੰਦਗੀ ਨਰਕ ਬਣ ਗਈ ਹੈ। ਉੱਥੇ ਵਿਦੇਸ਼ ’ਚ ਰਹਿ ਰਹੇ ਓਂਕਾਰ ਦੇ ਭਰਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡਾ ਸਭ ਕੁੱਝ ਖ਼ਤਮ ਹੋ ਗਿਆ ਹੈ। ਭਰਾ ਦਾ ਬਾਹਰ ਜਾਣ ਦਾ ਸੁਪਨਾ ਸੀ ਮੇਰੀ ਮਾਂ ਦਾ ਸੁਪਨਾ ਸੀ ਪਰ ਨਾ ਮੇਰੀ ਮਾਂ ਰਹੀ ਅਤੇ ਭਰਾ ਵੀ ਪਰੇਸ਼ਾਨ ਹੈ। ਉਸ ਦਾ ਪਾਸਪੋਰਟ ਜ਼ਬਤ ਹੈ ਅਤੇ ਕੇਸ ਚੱਲ ਰਿਹਾ ਹੈ। ਉੱਥੇ ਡੀ.ਐੱਸ.ਪੀ.ਰੂਰਲ ਸਤਨਾਮ ਸਿੰਘ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ, ਜਿਸ ਦੇ ਚੱਲਦੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਦੇ ਚੱਲਦਿਆਂ ਲੀਡਰਾਂ ਲਈ ਨਵੀਂ ਚਿੰਤਾ, ਪਿੰਡਾਂ 'ਚ ਲੱਗਣ ਲੱਗੇ 'ਐਂਟਰੀ ਬੈਨ' ਦੇ ਫਲੈਕਸ