ਵਿਆਹ ਕਰਵਾ ਕੇ ਕੈਨੇਡਾ ਗਏ ਮੁੰਡੇ ਦੇ ਟੁੱਟੇ ਸੁਫ਼ਨੇ, ਉਹ ਹੋਇਆ ਜਿਸ ਦੀ ਉਮੀਦ ਨਹੀਂ ਸੀ
Monday, Dec 21, 2020 - 08:54 PM (IST)
ਫਿਰੋਜ਼ਪੁਰ (ਮਲਹੋਤਰਾ) : ਆਪਣੇ ਮੁੰਡੇ ਨੂੰ ਵਿਦੇਸ਼ ਭੇਜਣ ਦੀ ਲਾਲਸਾ ਵਿਚ ਇਕ ਵਿਅਕਤੀ ਨੇ ਕਰੀਬ 46 ਲੱਖ ਰੁਪਏ ਗਵਾ ਲਏ। ਮਾਮਲਾ ਤਲਵੰਡੀ ਭਾਈ ਦਾ ਹੈ। ਅੰਮਿ੍ਰਤਪਾਲ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਲੜਕੇ ਓਂਕਾਰ ਸਿੰਘ ਦਾ ਵਿਆਹ ਜਸਪ੍ਰੀਤ ਕੌਰ ਨਾਲ ਹੋਇਆ ਸੀ। ਜਸਪ੍ਰੀਤ ਨੂੰ ਆਈਲੈਟਸ ਕਰਵਾਉਣ ਤੇ ਵਿਦੇਸ਼ ਭੇਜਣ ਦਾ ਸਾਰਾ ਖਰਚਾ ਉਸ ਨੇ ਹੀ ਕੀਤਾ ਸੀ।
ਇਹ ਵੀ ਪੜ੍ਹੋ : ਲੁਧਿਆਣਾ ਪੁਲਸ ਕਮਿਸ਼ਨਰ ਦਫ਼ਤਰ ’ਚ ਪਿਆ ਭੜਥੂ, ਬੀਬੀਆਂ ਦੇ ਬਾਥਰੂਮ ’ਚ ਮੁੰਡੇ ਨੂੰ ਇਸ ਹਾਲਤ ’ਚ ਦੇਖ ਉੱਡੇ ਹੋਸ਼
14 ਅਗਸਤ 2019 ਨੂੰ ਜਸਪ੍ਰੀਤ ਕੌਰ ਨੇ ਉਸਦੇ ਪੁੱਤਰ ਓਂਕਾਰ ਸਿੰਘ ਨੂੰ ਕੈਨੇਡਾ ਬੁਲਾ ਲਿਆ ਤੇ ਜਿਸ ਤੋਂ ਬਾਅਦ ਜਸਪ੍ਰੀਤ ਕੌਰ ਨੇ ਆਪਣੇ ਪਰਿਵਾਰਕ ਮੈਂਬਰਾਂ ਸੁਖਜਿੰਦਰ ਕੌਰ, ਕੁਲਵੰਤ ਸਿੰਘ, ਮਨਪ੍ਰੀਤ ਸਿੰਘ ਵਾਸੀ ਮੋਗਾ ਅਤੇ ਰਿਸ਼ਤੇਦਾਰਾਂ ਸੁਖਦੇਵ ਸਿੰਘ, ਤਰਨਪ੍ਰੀਤ ਕੌਰ ਵਾਸੀ ਬਿਲਾਸਪੁਰ ਦੇ ਨਾਲ ਸਕੀਮ ਬਣਾ ਕੇ ਓਂਕਾਰ ਸਿੰਘ ਨੂੰ ਸਰੀਰਕ ਸ਼ੋਸਣ ਦੇ ਮਾਮਲੇ ਵਿਚ ਫਸਾ ਦਿੱਤਾ। ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਓਂਕਾਰ ਸਿੰਘ ਤੇ ਜਸਪ੍ਰੀਤ ਕੌਰ ਨੂੰ ਤਲਾਕ ਦੇਣ ਦਾ ਦਬਾਓ ਬਣਾ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਫਿਰ ਆਈ ਮੰਦਭਾਗੀ ਖ਼ਬਰ, ਦਿੱਲੀ ਧਰਨੇ ਤੋਂ ਪਰਤੇ ਕਿਸਾਨ ਨਾਲ ਵਾਪਰ ਗਿਆ ਭਾਣਾ
ਸ਼ਿਕਾਇਤ ਕਰਤਾ ਨੇ ਦੋਸ਼ ਲਗਾਏ ਕਿ ਉਕਤ ਸਾਰਿਆਂ ਨੇ ਉਸ ਨਾਲ ਕਰੀਬ 46 ਲੱਖ ਰੁਪਏ ਦੀ ਠੱਗੀ ਮਾਰੀ ਹੈ ਤੇ ਉਸਦੇ ਲੜਕੇ ਨੂੰ ਝੂਠੇ ਕੇਸ ਵਿਚ ਫਸਾ ਦਿੱਤਾ ਹੈ। ਏ.ਐਸ.ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ, ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਪੰਜਾਬ ’ਚ ਸੀ.ਆਰ. ਪੀ. ਐੱਫ. ਨਾਲ ਲੈ ਕੇ ਆਈ. ਟੀ. ਵਿਭਾਗ ਦੀ ਵੱਡੀ ਕਾਰਵਾਈ
ਨੋਟ - ਕੀ ਵਿਦੇਸ਼ ਜਾਣ ਲਈ ਨੌਜਵਾਨਾਂ ਵਿਚ ਵੱਧ ਰਿਹਾ ਰੁਝਾਨ ਚਿੰਤਾਜਨਕ ਹੈ?