ਵਿਆਹ ਕਰਵਾ ਕੇ ਕੈਨੇਡਾ ਗਈ ਲਾੜੀ ਨੇ ਬਦਲੇ ਰੰਗ, ਪਿੱਛੋਂ ਮੁੰਡੇ ਨੇ ਚੁੱਕ ਲਿਆ ਖ਼ੌਫਨਾਕ ਕਦਮ

Sunday, Sep 27, 2020 - 06:24 PM (IST)

ਵਿਆਹ ਕਰਵਾ ਕੇ ਕੈਨੇਡਾ ਗਈ ਲਾੜੀ ਨੇ ਬਦਲੇ ਰੰਗ, ਪਿੱਛੋਂ ਮੁੰਡੇ ਨੇ ਚੁੱਕ ਲਿਆ ਖ਼ੌਫਨਾਕ ਕਦਮ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਕੈਨੇਡਾ ਤੋਂ ਆਈ ਕੁੜੀ ਨੇ ਇੰਗਲੈਂਡ ਤੋਂ ਆਏ ਮੁੰਡੇ ਨਾਲ ਵਿਆਹ ਕਰਵਾ ਲਿਆ ਅਤੇ ਫਿਰ ਤੋਂ ਕਨੈਡਾ ਜਾ ਵਸੀ ਅਤੇ ਮੁੰਡੇ ਨੂੰ ਕਨੈਡਾ ਨਹੀਂ ਬੁਲਾਇਆ। ਇਸ ਤੋਂ ਦੁਖੀ ਹੋ ਕੇ ਮੁੰਡੇ ਨੇ ਆਤਮ ਹੱਤਿਆ ਕਰ ਲਈ। ਪੁਲਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ 'ਤੇ ਮ੍ਰਿਤਕ ਦੀ ਪਤਨੀ ਸਮੇਤ ਚਾਰ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਬਰਨਾਲਾ ਦੇ ਪੁਲਸ ਅਧਿਕਾਰੀ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਇੰਦਰਜੀਤ ਕੌਰ ਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ ਮੇਰਾ ਲੜਕਾ ਬਲਵਿੰਦਰ ਸਿੰਘ ਜੋ ਕਿ ਇੰਗਲੈਂਡ ਤੋਂ ਆਇਆ ਸੀ, ਉਸਦਾ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਸਮਨਦੀਪ ਕੌਰ ਨਾਲ ਹੋਇਆ ਸੀ, ਜੋ ਕਿ ਕਨੈਡਾ ਤੋਂ ਆਈ ਸੀ। 

ਇਹ ਵੀ ਪੜ੍ਹੋ :  ਬੁਢਲਾਡਾ ਦੇ ਨੌਜਵਾਨ ਅਤੇ ਮਸ਼ਹੂਰ ਪੰਜਾਬੀ ਗਾਇਕ ਦਾ ਕੈਨੇਡਾ 'ਚ ਗੋਲ਼ੀਆਂ ਮਾਰ ਕੇ ਕਤਲ

ਵਿਆਹ ਦਾ ਸਾਰਾ ਖਰਚਾ ਸਾਡੇ ਵਲੋਂ ਕੀਤਾ ਗਿਆ। ਵਿਆਹ ਤੋਂ ਬਾਅਦ ਕੁੜੀ ਕੈਨੇਡਾ ਚਲੀ ਗਈ ਪਰ ਉਨ੍ਹਾਂ ਦੇ ਮੁੰਡੇ ਨੂੰ ਉਥੇ ਨਹੀਂ ਬੁਲਾਇਆ। ਇਸ ਤੋਂ ਬਾਅਦ ਕੁੜੀ ਦਾ ਪਰਿਵਾਰ ਮੁੰਡੇ ਨੂੰ ਤੰਗ ਕਰਨ ਲੱਗਾ। ਇਸ ਤੋਂ ਦੁਖੀ ਹੋ ਕੇ ਉਸ ਨੇ ਸੁਸਾਈਡ ਨੋਟ ਲਿਖ ਕੇ ਆਤਮ ਹੱਤਿਆ ਕਰ ਲਈ। ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੀ ਪਤਨੀ ਸਮਨਦੀਪ ਕੌਰ, ਸੱਸ ਬਲਵਿੰਦਰ ਕੌਰ, ਸਾਲਾ ਕਮਲਦੀਪ ਸਿੰਘ ਅਤੇ ਨਵਦੀਪ ਕੌਰ ਵਾਸੀਆਨ ਜ਼ਿਲ੍ਹਾ ਮੋਗਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਅਕਾਲੀ ਦਲ ਵਲੋਂ ਗਠਜੋੜ ਤੋੜੇ ਜਾਣ ਤੋਂ ਬਾਅਦ ਭਾਜਪਾ ਦਾ ਪਹਿਲਾ ਪ੍ਰਤੀਕਰਮ ਆਇਆ ਸਾਹਮਣੇ


author

Gurminder Singh

Content Editor

Related News