ਵਿਆਹ ’ਚ ਅੜੀਕਾ ਬਣਨ ਵਾਲੀ ਦੋਸਤ ਜਨਾਨੀ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Sunday, May 23, 2021 - 05:24 PM (IST)

ਵਿਆਹ ’ਚ ਅੜੀਕਾ ਬਣਨ ਵਾਲੀ ਦੋਸਤ ਜਨਾਨੀ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਬੁਢਲਾਡਾ (ਬਾਂਸਲ): ਵਿਆਹ ਵਿੱਚ ਅੜੀਕਾ ਬਣਨ ਵਾਲੀ ਸਾਬਕਾ ਦੋਸਤ ਜਨਾਨੀ ਤੋਂ ਤੰਗ ਆ ਕੇ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 11 ਦੇ ਵਸਨੀਕ ਸੁਖਵਿੰਦਰ ਸਿੰਘ (25) ਦੀ ਦੋਸਤੀ ਨੇੜੇ ਦੇ ਇੱਕ ਪਿੰਡ ਦੀ ਜਨਾਨੀ ਨਾਲ ਸੀ ਜਿਸ ਕੋਲ ਇੱਕ ਬੱਚਾ ਵੀ ਹੈ ਨਾਲ ਕਿਸੇ ਕਾਰਨ ਕਰਕੇ ਝਗੜਾ ਹੋ ਗਿਆ। ਪਤਾ ਲੱਗਿਆ ਹੈ ਕਿ ਉਪਰੋਕਤ ਵਿਅਕਤੀ ਇਸ ਪੁਰਾਣੀ ਦੋਸਤ ਨੂੰ ਛੱਡ ਕੇ ਵਿਆਹ ਕਰਵਾਉਣਾ ਚਾਹੁੰਦਾ ਸੀ, ਜਿਸ ਵਿੱਚ ਉਕਤ ਜਨਾਨੀ ਅੜੀਕਾ ਬਣੀ ਹੋਈ ਸੀ। ਜਿਸ ’ਤੇ ਸੁਖਵਿੰਦਰ ਸਿੰਘ ਨੇ ਜ਼ਹਿਰੀਲੀ ਚੀਜ਼ ਪੀ ਲਈ ਅਤੇ ਜ਼ੇਰੇ ਇਲਾਜ ਹਸਪਤਾਲ ਵਿੱਚ ਮੌਤ ਹੋ ਗਈ।

ਇਹ ਵੀ ਪੜ੍ਹੋ: ਫੇਸਬੁੱਕ ’ਤੇ ਲਾਈਵ ਹੋ ਕੇ ਬੋਲੇ ਰਾਜਾ ਵੜਿੰਗ, ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਨ ਲਈ ਵਚਨਬੱਧ ਹਾਂ

ਮ੍ਰਿਤਕ ਦੇ ਪਰਿਵਾਰਕ ਮੈਬਰਾਂ ਵੱਲੋਂ ਦੱਸਿਆ ਕਿ ਮ੍ਰਿਤਕ ਵੱਲੋਂ ਲਿਖਿਆ ਸੁਸਾਇਡ ਨੋਟ ਵੀ ਪੁਲਸ ਨੂੰ ਦੇ ਦਿੱਤਾ ਹੈ। ਜਿਸ ਵਿੱਚ ਉਸ ਨੇ ਵਿਆਹ ਵਿੱਚ ਅੜੀਕਾ ਬਣਨ ਵਾਲੀ ਸਾਬਕਾ ਦੋਸਤ ਜਨਾਨੀ ਨੂੰ ਆਪਣੀ ਜਾਨ ਦਾ ਜਿੰਮੇਵਾਰ ਦੱਸਿਆ ਹੈ। ਐੱਸ.ਐੱਚ.ਓ. ਸਿਟੀ ਸੁਰਜਨ ਸਿੰਘ ਨੇ ਦੱਸਿਆ ਕਿ ਖ਼ੁਦਕੁਸ਼ੀ ਮਾਮਲੇ ਵਿੱਚ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਪੋਸਟ ਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਅਤੇ ਇਸ ਦੀ ਜਾਂਚ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਕਰ ਰਹੇ ਹਨ। ਪੁਲਸ ਨੂੰ ਸੁਸਾਇਡ ਨੋਟ ਪ੍ਰਾਪਤ ਹੋ ਚੁੱਕਿਆ ਹੈ। ਜਿਸ ਨੂੰ ਜਾਂਚ (ਲਿਖਤ) ਲਈ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ਅਤੇ ਸੰਬੰਧਤ ਜਨਾਨੀ ਤੋਂ ਵੀ ਪੁੱਛ ਪੜਤਾਲ ਕੀਤੀ ਜਾਵੇਗੀ। ਉੱਧਰ ਮ੍ਰਿਤਕ ਦੀ ਮਾਤਾ ਨੇ ਇਨਸਾਫ ਦੀ ਮੰਗ ਕਰਦਿਆਂ ਪੁੱਤਰ ਦੀ ਮੌਤ ਦਾ ਕਾਰਨ ਬਣਨ ਵਾਲੀ ਉਪਰੋਕਤ ਜਨਾਨੀ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। 

ਇਹ ਵੀ ਪੜ੍ਹੋ: ਮਿਗ-21 ਜਹਾਜ਼ ਹਾਦਸੇ ’ਚ ਸ਼ਹੀਦ ਹੋਏ ਪਾਇਲਟ ਅਭਿਨਵ ਦਾ ਹੋਇਆ ਸਸਕਾਰ, ਹਰ ਅੱਖ ’ਚੋਂ ਵਗੇ ਹੰਝੂ


author

Shyna

Content Editor

Related News