ਵਿਆਹ ਦੇ 10 ਸਾਲ ਬਾਅਦ ਵੀ ਨਾ ਹੋਈ ਔਲਾਦ, ਕੀਤੀ ਖੁਦਕੁਸ਼ੀ

Sunday, Jul 28, 2019 - 12:05 PM (IST)

ਵਿਆਹ ਦੇ 10 ਸਾਲ ਬਾਅਦ ਵੀ ਨਾ ਹੋਈ ਔਲਾਦ, ਕੀਤੀ ਖੁਦਕੁਸ਼ੀ

ਸਾਹਨੇਵਾਲ/ਕੁਹਾੜਾ (ਜਗਰੂਪ) : ਵਿਆਹ ਦੇ ਲਗਭਗ 10 ਸਾਲ ਬਾਅਦ ਵੀ ਔਲਾਦ ਨਾ ਹੋਣ ਕਾਰਣ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਈ ਇਕ ਵਿਆਹੁਤਾ ਵੱਲੋਂ ਆਪਣੇ ਘਰ ਦੇ ਦਰਵਾਜ਼ੇ ਦੀ ਗਰਿੱਲ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ 174 ਦੀ ਕਾਰਵਾਈ ਅਮਲ 'ਚ ਲਿਆਉਂਦੇ ਹੋਏ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਜਾਣਕਾਰੀ ਅਨੁਸਾਰ ਥਾਣੇਦਾਰ ਸਾਧੂ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਮ੍ਰਿਤਕਾ ਬਿੰਦੂ ਵੰਦਨਾ ਦੇ ਪਿਤਾ ਬਲੀ ਰਾਮ ਵਾਸੀ ਚੈਨਮੀ ਊਨਾ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਸਦੀ ਲੜਕੀ ਦਾ ਵਿਆਹ 10 ਸਾਲ ਪਹਿਲਾਂ ਵਰਿੰਦਰ ਕੁਮਾਰ ਵਾਸੀ ਨਿਊ ਗਣਪਤੀ ਕਾਲੋਨੀ, ਮਾਡਲ ਟਾਊਨ ਸਾਹਨੇਵਾਲ ਦੇ ਨਾਲ ਹੋਇਆ ਸੀ। 

ਵਿਆਹ ਤੋਂ ਬਾਅਦ ਉਸਦੀ ਲੜਕੀ ਦੇ ਔਲਾਦ ਨਹੀਂ ਸੀ, ਜਿਸ ਕਾਰਣ ਉਨ੍ਹਾਂ ਨੇ ਇਕ 8 ਮਹੀਨੇ ਦੀ ਬੱਚੀ ਨੂੰ ਗੋਦ ਲੈ ਲਿਆ ਸੀ ਪਰ ਫਿਰ ਵੀ ਔਲਾਦ ਨਾ ਹੋਣ ਦਾ ਦੁੱਖ ਉਸਦੀ ਲੜਕੀ ਦੇ ਦਿਲ 'ਚੋਂ ਨਿਕਲ ਨਹੀਂ ਸੀ ਰਿਹਾ, ਜਿਸ ਕਾਰਣ ਉਸਨੇ ਚੁੰਨੀ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦਾ ਪਤੀ ਮਾਛੀਵਾੜਾ ਸਥਿਤ ਸ਼ਿਵਾ ਫੈਕਟਰੀ 'ਚ ਕੰਮ ਕਰਦਾ ਹੈ। ਪੁਲਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News