ਵਿਆਹੁਤਾ ਦੀ ਹੱਤਿਆ ਕਰਨ ਦੇ ਦੋਸ਼ ਤਹਿਤ ਪਤੀ ਖਿਲਾਫ਼ ਮੁਕੱਦਮਾ ਦਰਜ

08/16/2020 4:38:34 PM

ਫ਼ਰੀਦਕੋਟ (ਰਾਜਨ) : ਇਕ ਵਿਆਹੁਤਾ ਦੀ ਮੌਤ ਹੋ ਜਾਣ 'ਤੇ ਉਸਦੇ ਭਰਾ ਵੱਲੋਂ ਉਸਦੇ ਪਤੀ 'ਤੇ ਗਲਾ ਘੁੱਟ ਕੇ ਹੱਤਿਆ ਕਰਨ ਦੇ ਦੋਸ਼ ਤਹਿਤ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਮ੍ਰਿਤਕ ਵਿਆਹੁਤਾ ਵੀਰਪਾਲ ਕੌਰ ਦੇ ਭਰਾ ਮੱਖਣ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਬਜੀਦਪੁਰ ਕਲੌਨੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਉਸਦੀ ਭੈਣ ਮੱਖਣ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਕਿਲਾਨੌ (ਫ਼ਰੀਦਕੋਟ) ਨਾਲ ਵਿਆਹੀ ਹੋਈ ਸੀ ਅਤੇ ਉਸਦੇ ਦੋ ਬੱਚੇ ਵੀ ਸਨ। ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਉਸਨੂੰ ਜਦੋਂ ਉਸਦੇ ਪਤੀ ਨੇ ਫੋਨ ਕਰਕੇ ਦੱਸਿਆ ਕਿ ਵੀਰਪਾਲ ਕੌਰ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਹੈ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ ਤਾਂ ਉਹ ਇਹ ਖਬਰ ਸੁਣਦਿਆਂ ਹੀ ਜਦ ਆਪਣੇ ਰਿਸ਼ਤੇਦਾਰਾਂ ਨਾਲ ਪਿੰਡ ਵਿਖੇ ਪੁੱਜਾ ਤਾਂ ਉਸਨੇ ਆਪਣੀ ਮ੍ਰਿਤਕ ਭੈਣ ਦੇ ਗਲੇ 'ਤੇ ਨਿਸ਼ਾਨ ਵੇਖੇ। 

ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਉਸਦਾ ਪਤੀ ਉਸ ਨਾਲ ਅਕਸਰ ਕੁੱਟਮਾਰ ਕਰਦਾ ਰਹਿੰਦਾ ਸੀ ਕਿਉਂਕਿ ਉਸਦੀ ਮ੍ਰਿਤਕ ਭੈਣ ਆਪਣੇ ਬੱਚਿਆਂ ਸਮੇਤ ਪਿੰਡ ਰਹਿਣਾ ਚਾਹੁੰਦੀ ਸੀ ਪਰ ਮੱਖਣ ਸਿੰਘ ਉਸਨੂੰ ਆਪਣੇ ਕੋਲ ਫ਼ਰੀਦਕੋਟ ਵਿਖੇ ਹੀ ਸਾਦਿਕ ਰੋਡ 'ਤੇ ਪੈਂਦੀ ਫੈਕਟਰੀ ਵਿਚ ਰੱਖਣਾ ਚਾਹੁੰਦਾ ਸੀ। ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਮੱਖਣ ਸਿੰਘ ਨੇ ਉਸਦੀ ਭੈਣ ਵੀਰਪਾਲ ਕੌਰ ਦੀ ਹੱਤਿਆ ਗਲੇ ਵਿਚ ਚੁੰਨੀ ਪਾ ਕੇ ਗਲਾ ਘੁੱਟ ਕੇ ਕੀਤੀ ਹੈ। ਹਾਲ ਦੀ ਘੜੀ ਮ੍ਰਿਤਕ ਦੇ ਪਤੀ ਮੱਖਣ ਸਿੰਘ ਖਿਲਾਫ਼ ਦਰਜ ਕੀਤੇ ਗਏ ਮੁਕੱਦਮੇ ਦੀ ਤਫਤੀਸ਼ ਐੱਸ.ਆਈ ਹਰਫੂਲ ਸਿੰਘ ਵੱਲੋਂ ਜਾਰੀ ਹੈ।


Gurminder Singh

Content Editor

Related News