ਪੁਲਸ ਮੁਲਾਜ਼ਮ ਦੀ ਧੀ ਦੇ ਵਿਆਹ ''ਚ ਕਤਲ ਕੇਸ ''ਚ ਭਗੌੜੇ ਨੇ ਪਾਏ ''ਭੰਗੜੇ''

12/14/2018 7:02:42 PM

ਲੁਧਿਆਣਾ : ਰਾਮ ਨਗਰ ਇਲਾਕੇ 'ਚ ਤਿੰਨ ਮਹੀਨੇ ਪਹਿਲਾਂ ਕੁੜੀ ਨਾਲ ਛੇੜਛਾੜ ਰੋਕਣ 'ਤੇ ਧਰਮਰਾਜ ਉਰਫ ਵਿੱਕੀ ਦੇ ਕਤਲ ਮਾਮਲੇ ਵਿਚ ਨਾਮਜ਼ਦ ਸੱਤ ਦੋਸ਼ੀਆਂ 'ਚੋਂ ਦੋ ਨੂੰ ਫੜਨ ਤੋਂ ਬਾਅਦ ਬਾਕੀ ਸਾਰਿਆਂ ਨੇ ਪੁਲਸ ਨੇ ਭਗੌੜਾ ਕਰਾਰ ਦਿੱਤਾ ਹੈ ਪਰ ਉਨ੍ਹਾਂ 'ਚੋਂ ਇਕ ਦੋਸ਼ੀ ਗੁਰਵਿੰਦਰ ਸਿੰਘ ਰੋਜ਼ਾਨਾ ਘਰ ਆ ਰਿਹਾ ਹੈ ਅਤੇ ਪਾਰਟੀਆਂ ਵਿਚ ਜਸ਼ਨ ਮਨਾ ਰਿਹਾ ਹੈ ਕਿਉਂਕਿ ਉਹ ਪੁਲਸ ਮੁਲਾਜ਼ਮਾਂ ਦਾ ਖਾਸ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਬੁੱਧਵਾਰ ਰਾਤ ਦੋਸ਼ੀ ਸੀ. ਆਈ. ਏ. 'ਚ ਤਾਇਨਾਤ ਇਕ ਮੁਲਾਜ਼ਮ ਦੀ ਧੀ ਦੇ ਵਿਆਹ ਦੀ ਪਾਰਟੀ ਵਿਚ ਪਹੁੰਚ ਗਿਆ। 
ਇਸ ਪਾਰਟੀ ਵਿਚ ਉਥੇ ਕਈ ਥਾਣਿਆਂ ਦੇ ਮੁਲਾਜ਼ਮ ਮੌਜੂਦ ਸਨ। ਦੋਸ਼ੀ ਪ੍ਰੋਗਰਾਮ ਦੌਰਾਨ ਫੇਸਬੁਕ 'ਤੇ ਆਨਲਾਈਨ ਰਿਹਾ ਅਤੇ ਮੁਲਾਜ਼ਮਾਂ ਨਾਲ ਭੰਗੜਾ ਵੀ ਪਾਉਂਦਾ ਨਜ਼ਰ ਆਇਆ ਪਰ ਕਿਸੇ ਨੇ ਵੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ। ਉਧਰ, ਪੀੜਤ ਪਰਿਵਾਰ ਨੂੰ ਦੋਸ਼ੀ ਲਗਾਤਾਰ ਧਮਕੀਆਂ ਦੇ ਰਿਹਾ ਹੈ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਸ ਕੋਲ ਕੀਤੀ ਪਰ ਕੋਈ ਸੁਨਣ ਨੂੰ ਤਿਆਰ ਨਹੀਂ। ਹਾਲਾਤ ਇਹ ਹਨ ਕਿ ਪਰਿਵਾਰ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। 
ਕੀ ਕਹਿਣਾ ਹੈ ਐੱਸ. ਐੱਚ. ਓ. ਦਾ
ਇਸ ਸੰਬੰਧੀ ਜਦੋਂ ਥਾਣਾ ਜਮਾਲਪੁਰ ਦੇ ਮੁਖੀ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਸਾਨੂੰ ਤਾਂ ਬੰਦਾ ਪਤਾ ਨਹੀਂ ਕਿੱਥੇ ਹੈ, ਜੇ ਤੁਹਾਨੂੰ ਪਤਾ ਤਾਂ ਦਸ ਦਿਓ ਅਸੀਂ ਚੱਕ ਲਿਆਂਵਾਂਗੇ। ਬਾਕੀ ਕੋਈ ਨਾ ਚੈੱਕ ਕਰ ਲੈਂਦੇ ਆ ਬੰਦਾ ਕਿੱਥੇ ਆ। ਦੋਬਾਰਾ ਮਿਲਿਆ ਤਾਂ ਦੱਸਿਓ।


Gurminder Singh

Content Editor

Related News