ਵਿਆਹ ਤੋਂ ਪੰਜ ਮਹੀਨੇ ਬਾਅਦ ਹੀ ਸਹੁਰਿਆਂ ਨੇ ਵਿਖਾਇਆ ਅਸਲ ਰੂਪ!

Tuesday, Jul 11, 2017 - 02:12 PM (IST)

ਵਿਆਹ ਤੋਂ ਪੰਜ ਮਹੀਨੇ ਬਾਅਦ ਹੀ ਸਹੁਰਿਆਂ ਨੇ ਵਿਖਾਇਆ ਅਸਲ ਰੂਪ!

ਖੰਨਾ (ਸੁਨੀਲ) : ਪਿੰਡ ਇਕੋਲਾਹਾ ਦੀ ਵਸਨੀਕ ਹਰਪ੍ਰੀਤ ਕੌਰ ਪਤਨੀ ਪ੍ਰਿਤਪਾਲ ਨੇ ਆਪਣੇ ਪਤੀ ਤੇ ਸਹੁਰਾ ਪਰਿਵਾਰ 'ਤੇ ਦਹੇਜ ਦੀ ਮੰਗ ਪੂਰੀ ਨਾ ਕਰਨ ਦੇ ਦੋਸ਼ ਲਾਉਂਦੇ ਹੋਏ ਉਸ ਨਾਲ ਕੁੱਟਮਾਰ ਕਰਨ ਅਤੇ ਉਸਦੇ ਪੇਟ 'ਚ ਪਲ ਰਹੇ ਬੱਚੇ ਨੂੰ ਖਤਮ ਕਰਨ ਦੇ ਦੋਸ਼ ਲਾਉਂਦੇ ਹੋਏ ਪੁਲਸ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਹਸਪਤਾਲ 'ਚ ਜ਼ੇਰੇ ਇਲਾਜ ਹਰਪ੍ਰੀਤ ਕੌਰ (25) ਪਤਨੀ ਪ੍ਰਿਤਪਾਲ ਸਿੰਘ ਵਾਸੀ ਪਿੰਡ ਦੀਵਾਲਾ (ਸਮਰਾਲਾ) ਨੇ ਦੱਸਿਆ ਕਿ ਉਸਦਾ ਵਿਆਹ ਫਰਵਰੀ 2017 'ਚ ਪ੍ਰਿਤਪਾਲ ਦੇ ਨਾਲ ਹੋਇਆ ਸੀ। ਵਿਆਹ ਮੌਕੇ ਉਸਦੇ ਮਾਪਿਆਂ ਨੇ ਆਪਣੀ ਹੈਸੀਅਤ ਤੋਂ ਵਧ ਚੜ੍ਹ ਕੇ ਉਸ ਵੇਲੇ ਲਗਭਗ 8 ਲੱਖ ਰੁਪਿਆ ਖਰਚ ਕੀਤਾ ਸੀ। ਉਸਨੇ ਦੱਸਿਆ ਕਿ ਉਸਦੇ ਵਿਆਹ ਦੀ ਇਹ ਨਵੀਂ ਪਾਰੀ ਕੁਝ ਸਮਾਂ ਠੀਕ ਚਲਣ ਮਗਰੋਂ ਸਹੁਰਾ ਪਰਿਵਾਰ ਉਸਨੂੰ ਦਹੇਜ ਘੱਟ ਲਿਆਉਣ ਦੇ ਪਹਿਲਾਂ ਤਾਅਨੇ ਆਦਿ ਦਿੰਦਾ ਸੀ, ਦੇ ਮਗਰੋਂ ਕੁੱਟਮਾਰ 'ਤੇ ਉਤਰ ਆਏ। ਇਕ ਦਿਨ ਉਸਦੇ ਪਤੀ ਨੇ ਉਸਨੂੰ ਆਪਣੇ ਮਾਪਿਆਂ ਤੋਂ ਨਵਾਂ ਮੋਟਰਸਾਈਕਲ ਦੇ ਨਾਲ 1 ਲੱਖ ਰੁਪਿਆ ਕੈਸ਼ ਲਿਆਉਣ ਲਈ ਕਿਹਾ। ਜਦੋਂ ਉਸਨੇ ਉਨ੍ਹਾਂ ਦੀ ਇਹ ਮੰਗ ਪੂਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਉਸਦੇ ਪਤੀ ਨੇ ਉਸਦੇ ਪੇਟ 'ਤੇ ਲੱਤਾਂ ਮਾਰੀਆਂ। ਸਿੱਟੇ ਵਜੋਂ ਉਸਦੇ ਪੇਟ 'ਚ ਪਲ ਰਿਹਾ ਬੱਚਾ ਖਤਮ ਹੋ ਗਿਆ।
ਇਸ ਸਬੰਧੀ ਜਦੋਂ ਦੂਜੇ ਧਿਰ ਦੇ ਪ੍ਰਿਤਪਾਲ ਨਾਲ ਗੱਲਬਾਤ ਕੀਤੀ ਤਾਂ ਉਸਨੇ ਉਪਰੋਕਤ ਸਾਰੇ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਕਿਹਾ ਕਿ ਨਾ ਤਾਂ ਉਸਨੇ ਦਹੇਜ ਵਜੋਂ ਕਦੇ ਉਸਨੂੰ ਤੰਗ ਕੀਤਾ ਹੈ ਅਤੇ ਨਾ ਹੀ ਉਸਨੇ ਆਪਣੀ ਪਤਨੀ ਨਾਲ ਕੋਈ ਕੁੱਟਮਾਰ ਕੀਤੀ ਹੈ। ਬੱਚੇ ਬਾਰੇ ਦੱਸਦੇ ਹੋਏ ਉਸਨੇ ਕਿਹਾ ਕਿ ਡਾਕਟਰ ਨੇ ਉਸਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ, ਦੇ ਬਾਵਜੂਦ ਉਹ ਕੰਮ ਕਰਦੀ ਰਹੀ, ਜਿਸ ਕਾਰਨ ਬੱਚੇ ਦਾ ਨੁਕਸਾਨ ਹੋਇਆ।


Related News