ਦਿਲ ਕੰਬਾਊ ਘਟਨਾ, ਸ਼ੱਕੀ ਹਾਲਾਤ ''ਚ ਵਿਆਹੁਤਾ ਦੀ ਗੰਨੇ ਵਾਲੇ ਵੇਲਣ ''ਚ ਆਉਣ ਨਾਲ ਮੌਤ

Monday, Feb 03, 2020 - 06:46 PM (IST)

ਦਿਲ ਕੰਬਾਊ ਘਟਨਾ, ਸ਼ੱਕੀ ਹਾਲਾਤ ''ਚ ਵਿਆਹੁਤਾ ਦੀ ਗੰਨੇ ਵਾਲੇ ਵੇਲਣ ''ਚ ਆਉਣ ਨਾਲ ਮੌਤ

ਅਜਨਾਲਾ (ਗੁਰਿੰਦਰ ਬਾਠ) : ਅਜਨਾਲਾ ਦੇ ਨੇੜਲੇ ਪਿੰਡ ਭੋਏਵਾਲੀ 'ਚ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ ਜਦੋਂ ਇਕ ਵਿਆਹੁਤਾ ਦੀ ਘਰ ਅੰਦਰ ਗੰਨਾਂ ਪੀੜਨ ਵਾਲੇ ਵੇਲਣੇ ਦੀ ਲਪੇਟ 'ਚ ਆ ਜਾਣ ਕਰਨ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਹੁਰੇ ਪਰਿਵਾਰ ਵੱਲੋਂ ਸੋਮਵਾਰ ਸਵੇਰੇ ਫੋਨ ਗਿਆ ਸੀ ਕਿ ਉਨ੍ਹਾਂ ਦੀ ਲੜਕੀ ਮਨਦੀਪ ਕੌਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜਦੋਂ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਮਨਦੀਪ ਕੌਰ ਦੀ ਲਾਸ਼ ਘਰ 'ਚ ਲੱਗੇ ਗੰਨੇ ਦੇ ਵੇਲਣੇ ਨਾਲ ਲਿਪਟੀ ਹੋਈ ਸੀ। ਜਿਸ ਨੂੰ ਪੁਲਸ ਥਾਣਾ ਅਜਨਾਲਾ ਦੀ ਮਦਦ ਨਾਲ ਬਾਹਰ ਕੱਢਿਆ ਗਿਆ। 

PunjabKesari

ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਦੇ ਪਤੀ, ਸੱਸ ਅਤੇ ਸਹੁਰੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਵਿਆਹ 10 ਸਾਲ ਪਹਿਲਾਂ ਸੁਖਵੰਤ ਸਿੰਘ ਵਾਸੀ ਭੋਏਵਾਲੀ ਨਾਲ ਹੋਇਆ ਸੀ ਅਤੇ ਦੋਵਾਂ ਦਾ ਇਕ ਲੜਕਾ ਵੀ ਹੈ। ਘਟਨਾ ਅੱਜ ਸਵੇਰੇ 9 ਵਜੇ ਦੀ ਹੈ। ਪੁਲਸ ਥਾਣਾ ਅਜਨਾਲਾ ਦੇ ਏ. ਐੱਸ. ਆਈ. ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

PunjabKesari


author

Gurminder Singh

Content Editor

Related News