ਮਾਰਕਫੈੱਡ ਦੇ ਚੇਅਰਮੈਨ ਵਜੋਂ 27 ਤਾਰੀਖ਼ ਨੂੰ ਅਹੁਦਾ ਸੰਭਾਲਣਗੇ ਅਮਨਦੀਪ ਸੋਹੀ

Monday, Sep 26, 2022 - 04:20 PM (IST)

ਮਾਰਕਫੈੱਡ ਦੇ ਚੇਅਰਮੈਨ ਵਜੋਂ 27 ਤਾਰੀਖ਼ ਨੂੰ ਅਹੁਦਾ ਸੰਭਾਲਣਗੇ ਅਮਨਦੀਪ ਸੋਹੀ

ਲੁਧਿਆਣਾ (ਵਿੱਕੀ) : ਪਿਛਲੇ ਦਿਨੀ ਲੁਧਿਆਣਾ ਦੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੂਬਾ ਸਕੱਤਰ ਅਮਨਦੀਪ ਮੋਹੀ ਨੂੰ ਪੰਜਾਬ ਸਰਕਾਰ ਵੱਲੋਂ ਮਾਰਕਫੈੱਡ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਦੇ ਤਹਿਤ ਹੀ 27 ਸਤੰਬਰ ਨੂੰ ਸਵੇਰੇ 8 ਵਜੇ ਅਮਨਦੀਪ ਮੋਹੀ ਆਪਣਾ ਅਹੁਦਾ ਸੰਭਾਲਣ ਜਾ ਰਹੇ ਹਨ। ਉਨ੍ਹਾਂ ਦੇ ਇਸ ਮੌਕੇ 'ਤੇ ਪੰਜਾਬ ਸਰਕਾਰ ਦੇ ਕਈ ਕੈਬਿਨੇਟ ਮੰਤਰੀ ਅਤੇ ਹੋਰਨਾਂ ਵਿਧਾਇਕ ਪਹੁੰਚ ਰਹੇ ਹਨ।

 ਇਸ ਮੌਕੇ ਅਮਨਦੀਪ ਮੋਹੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਮੈਨੂੰ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਨੇ ਇਸ ਯੋਗ ਸਮਝਿਆ ਅਤੇ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰਾ ਸਾਰੇ ਵਰਕਰਾਂ ਨੂੰ ਅਤੇ ਸਾਰੀ ਮੀਡੀਆ ਨੂੰ ਨਿੱਘਾ ਸੱਦਾ ਹੈ ਕਿ ਉਹ 27 ਤਾਰੀਖ਼ ਨੂੰ ਚੰਡੀਗੜ੍ਹ ਵਿਖੇ ਮੇਰੀ ਇਸ ਜੁਆਈਨਿੰਗ ਮੌਕੇ ਜ਼ਰੂਰ ਪਹੁੰਚਣ।


author

Babita

Content Editor

Related News