ਮਾਰਕਿਟ ਕਮੇਟੀ ਦਾ ਕਰਮਚਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

02/04/2020 6:10:16 PM

ਲੁਧਿਆਣਾ : ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਮਾਰਕਿਟ ਕਮੇਟੀ ਲੁਧਿਆਣਾ ਵਿਖੇ ਤਾਇਨਾਤ ਆਕਸ਼ਨ ਰਿਕਾਰਡਰ-ਕਮ-ਸੁਪਰਵਾਈਜ਼ਰ ਹਰੀ ਰਾਮ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਆਕਸ਼ਨ ਰਿਕਾਰਡਰ ਨੂੰ ਸ਼ਿਕਾਇਤਕਰਤਾ ਸਾਜਨ ਵਧਵਾ, ਵਾਸੀ ਸਿਵਲ ਲਾਈਨਜ਼, ਜ਼ਿਲਾ ਲੁਧਿਆਣਾ ਦੀ ਸ਼ਿਕਾਇਤ 'ਤੇ ਵਿਜੀਲੈਂਸ ਬਿਊਰੋ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਸ ਦੀ ਰਾਜਾ ਲਕਸ਼Îਨ ਨਾਮ ਦੀ ਕੰਪਨੀ ਜੋ ਨਵੀਂ ਸਬਜੀ ਮੰਡੀ ਲੁਧਿਆਣਾ ਵਿਖੇ ਸਥਿਤ ਹੈ। ਵਪਾਰ ਸਬੰਧੀ ਰੋਜ਼ਾਨਾ ਸਬਜੀਆਂ ਦੀਆਂ ਗੱਡੀਆਂ ਆਉਂਦੀਂਆਂ ਹਨ। ਇਨ੍ਹਾਂ ਗੱਡੀਆ ਵਿਚ ਜੋ ਮਾਲ ਆਉਂਦਾ ਹੈ, ਇਸ ਸਬੰਧੀ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਉਸਦਾ ਰੇਟ ਅਤੇ ਭਾਰ ਘੱਟ ਲਿੱਖਣ 'ਤੇ ਐਂਟਰੀਆਂ ਵੀ ਘੱਟ ਪਾਉਣ ਬਦਲੇ ਉਕਤ ਆਕਸ਼ਨ ਰਿਕਾਰਡਰ ਨੇ 17,000/ ਰੁਪਏ ਰਿਸ਼Îਵਤ ਦੀ ਮੰਗ ਕੀਤੀ ਅਤੇ ਸੌਦਾ 15,000 ਰੁਪਏ ਵਿਚ ਤੈਅ ਹੋਇਆ ਹੈ।

ਵਿਜੀਲੈਂਸ ਵਲੋਂ ਪੜਤਾਲ ਉਪਰੰਤ ਉਕਤ ਆਕਸ਼ਨ ਰਿਕਾਰਡਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


Gurminder Singh

Content Editor

Related News