ਤਾਲਾਬੰਦੀ ਦੇ ਚੱਲਦਿਆਂ ਮਮਦੋਟ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ

08/22/2020 11:13:52 AM

ਮਮਦੋਟ (ਸ਼ਰਮਾ): ਕੋਰੋਨਾ ਵਾਇਰਸ ਦੇ ਅੰਕੜੇ ਦਿਨੋਂ-ਦਿਨ ਵੱਧਦੇ ਵੇਖ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਪੰਜਾਬ 'ਚ 31 ਅਗਸਤ ਤੱਕ ਤਾਲਾਬੰਦੀ ਦੀਆਂ ਨਵੀਆਂ ਹਦਾਇਤਾਂ ਜਾਰੀ ਕੀਤੀ ਗਈਆਂ ਹਨ। ਇਸੇ ਤਹਿਤ ਸ਼ਨੀਵਾਰ ਅਤੇ ਐਤਵਾਰ ਨੂੰ ਸਾਰੀਆਂ ਦੁਕਾਨਾਂ ਬੰਦ ਰੱਖਣ ਦੀਆਂ ਹਦਾਇਤਾਂ ਅਤੇ ਹਰ ਰੋਜ ਸ਼ਾਮ 7 ਵਜੇ ਤੋਂ ਲੈ ਕੇ 5 ਵਜੇ ਤੱਕ ਕਰਫਿਊ ਦਾ ਐਲਾਨ ਕੀਤਾ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ: ਇਸ ਪੰਜਾਬੀ ਗੱਭਰੂ ਦੀਆਂ ਬਣਾਈਆਂ ਤਸਵੀਰਾਂ ਖਰੀਦਦੇ ਨੇ ਬਾਲੀਵੁੱਡ ਅਦਾਕਾਰ, ਸ਼ਿਖ਼ਰ ਧਵਨ ਵੀ ਹੈ ਪ੍ਰਸ਼ੰਸਕ

ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਵਾਉਣ ਲਈ ਥਾਣਾ ਮਮਦੋਟ ਦੇ ਐੱਸ.ਐੱਚ.ਓ. ਇੰਸਪੈਕਟਰ ਰਵੀ ਕੁਮਾਰ ਨੇ ਸਮੂਹ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸੇ ਤਹਿਤ ਅੱਜ ਸ਼ਨੀਵਾਰ ਕਸਬਾ ਮਮਦੋਟ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ-ਆਪਣੀਆਂ ਦੁਕਾਨਾਂ ਬੰਦ ਰੱਖ ਕੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ। ਸਮੂਹ ਦੁਕਾਨਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਐਤਵਾਰ ਨੂੰ ਵੀ ਆਪਣੀ ਦੁਕਾਨਾਂ ਬੰਦ ਰੱਖ ਕੇ ਇਸ ਕੋਰੋਨਾ ਮਹਾਮਾਰੀ 'ਚ ਸਰਕਾਰ ਦਾ ਸਹਿਯੋਗ ਕਰਨਗੇ।

ਇਹ ਵੀ ਪੜ੍ਹੋ:  ਬਾਦਲਾਂ ਨੂੰ ਪਾਰਟੀ 'ਚੋਂ ਕੱਢਣਾ ਮੁਸ਼ਕਲ : ਢੀਂਡਸਾ


Shyna

Content Editor

Related News