ਜਲੰਧਰ ''ਚ ਹਿੰਦੂ ਜਥੇਬੰਦੀਆਂ ਵੱਲੋਂ ਭਗਵਾ ਮਾਰਚ, ਵਿਧਾਇਕ ਰਮਨ ਅਰੋੜਾ ਨੂੰ ਦਿੱਤਾ ਮੰਗ ਪੱਤਰ, ਕਹੀ ਇਹ ਗੱਲ

Saturday, Feb 25, 2023 - 06:35 PM (IST)

ਜਲੰਧਰ (ਸੋਨੂੰ) : ਜਲੰਧਰ ਵਿਖੇ ਅੱਜ ਹਿੰਦੂ ਸੰਗਠਨਾਂ ਨੇ ਸਾਈਂ ਦਾਸ ਗਰਾਊਂਡ ਵਿੱਚ ਇਕੱਠੇ ਹੋ ਕੇ ਮੰਦਰ ਐਕਟ ਨੂੰ ਲੈ ਕੇ ਸ਼ਹਿਰ ਵਿੱਚ ਭਗਵਾ ਮਾਰਚ ਕੱਢਿਆ। ਇਸ ਭਗਵਾ ਮਾਰਚ 'ਚ ਸਮੂਹ ਹਿੰਦੂ ਜਥੇਬੰਦੀਆਂ ਦੇ ਆਗੂਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਤੇ ਵਿਧਾਇਕ ਰਮਨ ਅਰੋੜਾ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਜਥੇਬੰਦੀਆਂ ਨੇ ਮੰਗ ਕੀਤੀ ਕਿ ਆਉਣ ਵਾਲੇ ਬਜਟ ਦੌਰਾਨ ਪੰਜਾਬ 'ਚ ਬਣੀਆਂ ਹਿੰਦੂ ਧਾਰਮਿਕ ਸੰਸਥਾਵਾਂ ਨੂੰ 1000 ਕਰੋੜ ਰੁਪਏ ਦੇਣ ਦੀ ਗੱਲ ਕਹੀ।

PunjabKesari

ਹਿੰਦੂ ਨੇਤਾ ਮਨੋਜ ਨੰਨਾ ਨੇ ਦੱਸਿਆ ਕਿ ਅੱਜ ਸ਼ਹਿਰ 'ਚ ਭਗਵਾ ਮਾਰਚ ਕੱਢਿਆ ਗਿਆ ਅਤੇ ਇਸ ਵਿਚ ਸਮੂਹ ਹਿੰਦੂ ਸੰਗਠਨਾਂ ਅਤੇ ਹਿੰਦੂ ਧਾਰਮਿਕ ਲੋਕਾਂ ਨੇ ਸ਼ਮੂਲੀਅਤ ਕੀਤੀ। ਮਾਰਚ ਦੌਰਾਨ ਜਥੇਬੰਦੀਆਂ ਤੇ ਪੁਲਸ ਵਿਚਕਾਰ ਕੁਝ ਝੜਪ ਵੀ ਹੋਈ, ਜਿਸ ਨੂੰ ਮੌਕੇ ਹੱਲ ਕਰ ਲਿਆ ਗਿਆ। ਮਨੋਜ ਨੰਨਾ ਨੇ ਦੱਸਿਆ ਕਿ ਅੱਜ ਵਿਧਾਇਕ ਰਮਨ ਅਰੋੜਾ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਦੇ ਬਜਟ ਵਿੱਚ ਧਾਰਮਿਕ ਸੰਸਥਾਵਾਂ ਲਈ 1000 ਕਰੋੜ ਰੁਪਏ ਦੇਣ ਲਈ ਗੱਲ ਕੀਤੀ ਗਈ ਹੈ। ਇਸ ਮੌਕੇ ਵਿਧਾਇਕ ਰਮਨ ਅਰੋੜਾ ਨੇ ਭਰੋਸਾ ਦਿੱਤਾ ਹੈ ਕਿ ਉਹ ਜਥੇਬੰਦੀਆਂ ਦੀ ਇਸ ਮੰਗ ਨੂੰ ਸੂਬਾ ਸਰਕਾਰ ਅੱਗੇ ਜ਼ਰੂਰ ਰੱਖਣਗੇ।


Mandeep Singh

Content Editor

Related News