ਮਾਨਸਾ 'ਚ ਧਮਾਕੇ ਦੌਰਾਨ ਇਕ ਦੀ ਮੌਤ

Friday, Nov 30, 2018 - 03:44 PM (IST)

ਮਾਨਸਾ 'ਚ ਧਮਾਕੇ ਦੌਰਾਨ ਇਕ ਦੀ ਮੌਤ

ਮਾਨਸਾ(ਅਮਰਜੀਤ/ਸੰਦੀਪ ਮਿੱਤਲ) ਅੱਜ ਸਵੇਰੇ ਮਾਨਸਾ ਕੈਂਚੀਆਂ ਕੋਲ ਇਕ ਕਬਾੜ ਦੀ ਦੁਕਾਨ 'ਚ ਜ਼ੋਰਦਾਰ ਧਮਾਕਾ ਹੋਣ ਨਾਲ  ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ, ਜਦਕਿ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਇਸ  ਧਮਾਕੇ ਨਾਲ ਆਸ-ਪਾਸ ਦੇ ਇਲਾਕੇ 'ਚ ਲੋਕਾਂ 'ਚ ਤਰਥੱਲੀ ਮਚ ਜਾਣ ਕਾਰਨ ਸਹਿਮ ਦਾ ਮਾਹੌਲ ਪਾਇਆ ਗਿਆ। ਭਾਵੇਂ ਇਸ ਹਾਦਸੇ ਦੇ ਕਾਰਨ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ ਪਰ ਸੂਤਰਾਂ ਅਨੁਸਾਰ ਇਸ ਹਾਦਸੇ ਦਾ ਕਾਰਨ ਸਾਮਾਨ ਦੀ ਭੰਨ-ਤੋੜ ਦੱਸਿਆ ਜਾ ਰਿਹਾ ਹੈ।

PunjabKesari

ਇਸ ਮੌਕੇ ਹੋਏ ਧਮਾਕੇ ਦੌਰਾਨ ਨਾਥਾ ਸਿੰਘ (62) ਦੀ ਮੌਕੇ 'ਤੇ ਮੌਤ ਹੋ ਗਈ। ਇਸ ਮੌਕੇ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ, ਡੀ. ਐੱਸ. ਪੀ. ਸਿਮਰਨਜੀਤ ਸਿੰਘ ਲੰਗ, ਥਾਣਾ ਸਦਰ ਮੁੱਖ ਅਫਸਰ ਯਾਦਵਿੰਦਰ ਸਿੰਘ ਪਹੁੰਚ ਗਏ ਅਤੇ ਖਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਸੀ।


author

cherry

Content Editor

Related News