ਮਾਨਸਾ ’ਚ 20 ਸਾਲਾ ਪੁਲਸ ਕਾਂਸਟੇਬਲ ਨੇ ਖ਼ੁਦ ਨੂੰ ਮਾਰੀ ਗੋਲ਼ੀ, ਪੁਲਸ ਤਲਾਸ਼ ਰਹੀ ਖ਼ੁਦਕੁਸ਼ੀ ਦੀ ਵਜ੍ਹਾ
Saturday, Oct 16, 2021 - 06:12 PM (IST)
ਮਾਨਸਾ (ਅਮਰਜੀਤ ਚਾਹਲ): ਮਾਨਸਾ ’ਚ ਇਕ ਪੁਲਸ ਕਾਂਸਟੇਬਲ ਵਲੋਂ ਆਪਣੇ ਆਪ ਨੂੰ ਗੋਲੀ ਮਾਰ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ 20 ਸਾਲਾ ਅਰਸ਼ਦੀਪ ਸਿੰਘ ਜੋ ਮਾਨਸਾ ਦੇ ਪੁਲਸ ਲਾਈਨ ’ਚ ਤਾਇਨਾਤ ਸੀ, ਕਿਸੇ ਕਾਰਨ ਤੋਂ ਪਰੇਸ਼ਾਨ ਰਹਿੰਦਾ ਸੀ।
ਇਹ ਵੀ ਪੜ੍ਹੋ :ਮਾਨਸਾ ’ਚ ਵੱਡੀ ਵਾਰਦਾਤ: ਪੁੱਤਰ ਨੇ ਤਲਵਾਰ ਨਾਲ ਵੱਢਿਆ ਸੁੱਤਾ ਹੋਇਆ ਪਿਓ
ਡਿਊਟੀ ਕਰਨ ਦੇ ਬਾਅਦ ਜਿਵੇਂ ਹੀ ਉਹ ਘਰ ਵਾਪਸ ਆਇਆ ਤਾਂ ਉਸ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਡੀ.ਐੱਸ.ਪੀ. ਸੰਜੀਵ ਕੁਮਾਰ ਨੇ ਦੱਸਿਆ ਕਿ ਕਿਸੇ ਪਰੇਸ਼ਾਨੀ ਦੇ ਚੱਲਦੇ ਕਾਂਸਟੇਬਲ ਨੇ ਇਹ ਕਦਮ ਚੁੱਕਿਆ ਹੈ, ਜਿਸ ਦੀ ਪੁਲਸ ਜਾਂਚ ਕਰ ਰਹੀਹੈ।
ਇਹ ਵੀ ਪੜ੍ਹੋ : 'ਆਪ' ਦੀਆਂ ਚੋਣ ਸਰਗਰਮੀਆਂ ਹੋਈਆਂ ਤੇਜ਼, ਭਗਵੰਤ ਮਾਨ ਦੇ ਇਸ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਚਰਚੇ