ਕਾਰਗਿਲ ਸ਼ਹੀਦ ਦੀ ਮਾਂ ਰੱਬ ਕੋਲੋਂ ਮੰਗ ਰਹੀ ਹੈ ਮੌਤ,ਹਾਲ ਵੇਖ ਅੱਖਾਂ 'ਚ ਆ ਜਾਣਗੇ ਹੰਝੂ

Friday, Jul 24, 2020 - 05:55 PM (IST)

ਕਾਰਗਿਲ ਸ਼ਹੀਦ ਦੀ ਮਾਂ ਰੱਬ ਕੋਲੋਂ ਮੰਗ ਰਹੀ ਹੈ ਮੌਤ,ਹਾਲ ਵੇਖ ਅੱਖਾਂ 'ਚ ਆ ਜਾਣਗੇ ਹੰਝੂ

ਮਾਨਸਾ (ਅਮਰਜੀਤ) : ਕੇਂਦਰ ਅਤੇ ਪੰਜਾਬ ਦੀ ਸਰਕਾਰ ਵਲੋਂ ਕਾਰਗਿੱਲ ਦੀ ਜੰਗ ਤੋਂ ਬਾਅਦ ਬੇਸ਼ੱਕ ਸ਼ਹੀਦਾਂ ਸੂਰਮਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਸਮੇਤ ਹੋਰ ਕਈ ਸਹੂਲਤਾਂ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਇਸ ਜੰਗ ਤੋਂ ਪਹਿਲਾਂ ਸਰਹੱਦਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਕੋਈ ਵੀ ਸਹੂਲਤ ਨਾ ਮਿਲਣ ਕਾਰਣ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਅੱਜ ਵੀ ਸਰਕਾਰ ਦੀ ਬੇਰੁਖੀ ਕਾਰਣ ਨਿਰਾਸ਼ ਹਨ। ਖਾਸ ਤੌਰ 'ਤੇ ਹੁਣ ਜਦੋਂ ਹੁਣ ਸਾਰਾ ਦੇਸ਼ ਕਾਰਗਿਲ ਲੜਾਈ ਦੀ 21ਵੀਂ ਵਰ੍ਹੇਗੰਢ ਮੌਕੇ ਸਾਰੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਤਾਂ 1999 ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀਣ ਵਾਲੇ ਸੈਨਿਕਾਂ ਦੇ ਪਰਿਵਾਰ ਮਾਯੂਸੀ ਦੇ ਆਲਮ ਵਿਚ ਗੁਜ਼ਰ ਰਹੇ ਹਨ। 

PunjabKesariਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਨੌਜਵਾਨਾਂ ਨੇ 8 ਸਾਲਾ ਮਾਸੂਮ ਮੁੰਡੇ ਨਾਲ ਕੀਤੀ ਬਦਫੈਲੀ

ਮਾਨਸਾ ਦੇ ਪਿੰਡ ਕੁਸਲਾ ਦਾ ਜਵਾਨ ਨਿਰਮਲ ਸਿੰਘ ਵੀ ਕਾਰਗਿਲ ਦੀ ਜੰਗ ਸ਼ਹੀਦੀ ਦਾ ਜਾਮ ਪੀਅ ਗਿਆ ਸੀ। ਹੁਣ ਉਸ ਦੀ ਮਾਂ ਜਗੀਰ ਕੌਰ (80) ਘਰ 'ਚ ਇਕੱਲੀ ਰਹਿੰਦੀ ਹੈ। ਸਰਕਾਰ ਵਲੋਂ ਕੋਈ ਵੀ ਸਹਾਇਤਾ ਨਾ ਮਿਲਣ ਕਾਰਨ ਉਹ ਮਨਰੇਗਾ 'ਚ ਮਜ਼ਦੂਰੀ ਕਰਨ ਲਈ ਮਜਬੂਰ ਹੈ। ਬੀਤੇ ਦਿਨੀਂ ਬਰਸਾਤ ਕਾਰਨ ਉਸ ਦੇ ਘਰ 'ਚ ਪਾਣੀ ਭਰ ਗਿਆ ਤੇ ਕਮਰੇ ਦੀ ਛੱਤ ਵੀ ਡਿੱਗ ਗਈ ਪਰ ਸਰਕਾਰ ਵਲੋਂ ਉਸ ਦੀ ਕੋਈ ਮਦਦ ਨਹੀਂ ਕੀਤੀ ਗਈ। ਇਥੋਂ ਤੱਕ ਕਿ ਉਸ ਨੂੰ ਬੁਢਾਪਾ ਪੈਨਸ਼ਨ ਤੱਕ ਨਹੀਂ ਮਿਲ ਰਹੀ। ਉਹ ਦੋ ਵਕਤ ਦੀ ਰੋਟੀ ਲਈ ਮੋਹਤਾਜ ਹੈ, ਜਿਸ ਕਾਰਨ ਦੁਖੀ ਹੋ ਕੇ ਰੱਬ ਕੋਲੋਂ ਮੌਤ ਮੰਗ ਰਹੀ ਹੈ। ਸ਼ਹੀਦ ਦੀ ਮਾਤਾ ਨੇ ਕਿਹਾ ਕਿ ਜੇਕਰ ਪਤਾ ਹੁੰਦਾ ਕਿ ਬੁਢਾਪੇ 'ਚ ਉਸ ਨੂੰ ਅਜਿਹੇ ਦਿਨ ਦੇਖਣੇ ਪੈਣਗੇ ਤਾਂ ਉਹ ਕਦੀ ਆਪਣੇ ਪੁੱਤ ਨੂੰ ਫੌਜ ਭਰਤੀ ਨਾ ਹੋਣ ਦਿੰਦੀ। 

PunjabKesariਇਹ ਵੀ ਪੜ੍ਹੋਂ :ਵੱਡੀ ਵਾਰਦਾਤ: ਪ੍ਰੇਮ ਸਬੰਧਾਂ ਦੇ ਚੱਲਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਪਿੰਡ ਦੀ ਪੰਚਾਇਤ ਨੇ ਦੱਸਿਆ ਕਿ ਸ਼ਹੀਦ ਨਿਰਮਲ ਸਿੰਘ ਦਾ ਬੁੱਤ ਇਕ ਪ੍ਰਾਈਵੇਟ ਸੰਸਥਾ ਨੇ ਲਗਾਇਆ ਹੈ ਜਦਕਿ ਸਰਕਾਰ ਨੇ ਸ਼ਹੀਦ ਦੀ ਯਾਦਗਾਰੀ ਬਣਾਉਣ ਦਾ ਕੋਈ ਯਤਨ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਦੇ ਨਾਂ 'ਤੇ ਰੱਖਿਆ ਗਿਆ ਸੀ ਪਰ ਸਰਕਾਰ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਸਿਰਫ਼ ਦਿਖਾਵੇ ਸਈ ਬੋਰਡ 'ਤੇ ਨਾਮ ਲਿਖ ਦਿੱਤਾ। ਉਨਾਂ ਕਿਹਾ ਕਿ ਸ਼ਹੀਦ ਦੀ ਮਾਤਾ ਦੇ ਹਾਲਾਤ ਖਰਾਬ ਹਨ ਉਹ ਜ਼ਿੰਦਗੀ ਦੇ ਆਖਰੀ ਪੜਾਅ 'ਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਮਾਤਾ ਦੀ ਮਦਦ ਕੀਤੀ ਜਾਵੇ। 

PunjabKesari

ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਦਲਿਤ ਵਿਅਕਤੀ ਨੂੰ ਬੰਧਕ ਬਣਾ ਦਿੱਤੇ ਤਸੀਹੇ, ਪਿਲਾਇਆ ਪਿਸ਼ਾਬ (ਵੀਡੀਓ)
 


author

Baljeet Kaur

Content Editor

Related News