ਬੁਢਲਾਡਾ ਜ਼ਿਮਨੀ ਚੋਣ : ਕਾਂਗਰਸੀ ਉਮੀਦਵਾਰ ਹਰਮੇਸ਼ ਬਿੰਦੂ ਜੇਤੂ ਐਲਾਨ

Friday, Jun 21, 2019 - 04:50 PM (IST)

ਬੁਢਲਾਡਾ ਜ਼ਿਮਨੀ ਚੋਣ : ਕਾਂਗਰਸੀ ਉਮੀਦਵਾਰ ਹਰਮੇਸ਼ ਬਿੰਦੂ ਜੇਤੂ ਐਲਾਨ

ਬੁਢਲਾਡਾ (ਮਨਚੰਦਾ, ਬਾਂਸਲ, ਮਨਜੀਤ, ਗਰਗ) : ਸਥਾਨਕ ਸ਼ਹਿਰ ਅੰਦਰ ਵਾਰਡ ਨੰਬਰ 18 ਦੀ ਜ਼ਿਮਨੀ ਚੋਣ ਪੂਰੇ ਅਮਨ ਅਮਾਨ ਨਾਲ ਸੰਪੰਨ ਹੋਈ। ਜਾਣਕਾਰੀ ਅਨੁਸਾਰ ਵਾਰਡ ਦੇ 981 ਵੋਟਰਾਂ 'ਚੋਂ 780 ਵੋਟਰਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ। ਜਿਸ 'ਚ ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ ਬਿੰਦੂ ਨੇ 408 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ ਹੈ ਉੱਥੇ ਹਰਮੇਸ਼ ਸਿੰਘ ਬਿੰਦੂ ਦੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਭੂਰਾ ਸਿੰਘ ਨੂੰ 370 ਵੋਟਾਂ ਨਾਲ ਸਬਰ ਕਰਨਾ ਪਿਆ ਅਤੇ 2 ਵੋਟਾਂ ਨੋਟਾ ਨੂੰ ਪਈਆਂ ਹਨ ਉੱਥੇ 38 ਵੋਟਾਂ ਨਾਲ ਹਰਮੇਸ਼ ਬਿੰਦੂ ਜੇਤੂ ਰਹੇ। ਬੁਢਲਾਡਾ ਦੇ ਵਾਰਡ ਨੰਬਰ 18 ਦੇ ਕੌਂਸਲਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਜਿਨ੍ਹਾਂ ਨੇ ਲਗਭਗ ਇਕ ਸਾਲ ਪਹਿਲਾਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ ਜਿਸ ਕਾਰਨ ਇਹ ਵਾਰਡ ਕੌਂਸਲਰ ਤੋਂ ਵਾਂਝਾ ਪਿਆ ਸੀ।

PunjabKesari

ਇਸ ਜਿੱਤ ਦੀ ਖੁਸ਼ੀ ਮਨਾਉਂਦਿਆਂ ਜ਼ਿਲਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ, ਹਲਕਾ ਕਾਂਗਰਸ ਇੰਚਾਰਜ ਰਣਜੀਤ ਕੌਰ ਭੱਟੀ, ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ ਨੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪਾਲਾ ਸਿੰਘ, ਮਲਕੀਤ ਸਿੰਘ ਸਮਾਓ, ਹਰਵਿੰਦਰ ਸਿੰਘ ਸਵੀਟੀ, ਭੋਲਾ ਸਿੰਘ ਹਸਨਪੁਰ, ਮਨੀ ਅੱਕਾਂਵਾਲੀ ਆਦਿ ਮੌਜੂਦ ਸਨ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸੀ ਉਮੀਦਵਾਰ ਦੀ ਜਿੱਤ ਨਾਲ ਵਾਰਡ ਦਾ ਚਹੁਤਰਫਾ ਵਿਕਾਸ ਹੋਵੇਗਾ।


author

cherry

Content Editor

Related News