ਨਸ਼ਿਆਂ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਨਿੱਕਲੇ ਮਾਨਸਾ ਦੇ S.S.P
Tuesday, Nov 19, 2019 - 11:19 PM (IST)

ਮਾਨਸਾ,(ਸੰਦੀਪ ਮਿੱਤਲ)- ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਵਿਚ ਮਾਨਸਾ ਦੇ ਐੱਸ.ਐੱਸ.ਪੀ ਨਰਿੰਦਰ ਭਾਰਗਵ ਨਿੱਜੀ ਦਿਲਚਸਪੀ ਲੈ ਰਹੇ ਹਨ। ਹਾਲਾਂਕਿ ਉਨ੍ਹਾਂ ਵਲੋਂ ਹਰ ਦਿਨ ਆਪਣੀਆਂ ਪੁਲਸ ਟੀਮਾਂ ਭੇਜ ਕੇ ਨਜਾਇਜ ਧੰਦਾ ਕਰਨ ਵਾਲੇ ਅਤੇ ਭਗੋੜਿਆ ਨੂੰ ਕਾਬੂ ਕੀਤਾ ਜਾ ਰਿਹਾ ਹੈ ਪਰ ਉਹ ਇਸ ਕੋਸਿਸ ਵਿਚ ਹਨ ਕਿ ਨਸ਼ਾ ਨੌਜਵਾਨ ਇਸ ਰੂਪ ਵਿਚ ਤਿਆਗਣ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਨਸ਼ੇ ਦੀ ਬੁਰਾਈ ਬਾਰੇ ਪਤਾ ਲੱਗ ਸਕੇ। ਬੀਤੇ ਕੱਲ ਮਾਨਸਾ ਦੇ ਐੱਸ.ਐੱਸ.ਪੀ ਡਾ. ਭਾਰਗਵ ਨੇ ਜਦੋਂ ਨਸ਼ਾ ਤਸਕਰੀ ਨੂੰ ਲੈ ਕੇ ਮਾਨਸਾ ਜ਼ਿਲੇ ਦੇ ਪਿੰਡ ਬਖਸ਼ੀਵਾਲਾ ਪਿੰਡ ਦੇ ਬਾਰਡਰ ਦਾ ਦੋਰਾ ਕਰ ਰਹੇ ਸਨ ਤਾਂ ਕਿ ਉਨ੍ਹਾਂ ਸਕੂਲ ਵਿਚ ਵਿਦਿਆਰਥੀ ਫੁੱਟਬਾਲ ਖੇਡਦੇ ਦੇਖੇ ਤਾਂ ਉਨ੍ਹਾਂ ਨੇ ਵਾਪਸੀ ਤੇ ਸਕੂਲ ਵਿਚ ਆ ਕੇ ਖੁਸ਼ੀ ਪ੍ਰਗਟਾਈ ਅਤੇ ਨਾਲ ਹੀ ਉਨ੍ਹਾਂ ਵਿਦਿਆਰਥੀ ਖਿਡਾਰੀਆਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ ਕਿ ਦੇਸ ਵਿਰੋਧੀ ਅਨਸਰ ਸਾਡੀ ਨੌਜਵਾਨ ਪਨੀਰੀ ਨੂੰ ਖਤਮ ਕਰਨ ਲਈ ਨਸ਼ਿਆ ਦਾ ਜਾਲ ਵਿਛਾ ਰਹੇ ਹਨ ਪਰ ਇਨ੍ਹਾਂ ਨੋਜਵਾਨ ਲੜਕੇ ਲੜਕੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਤੋ ਕੋਹਾਂ ਦੂਰ ਰਹਿਣ ਅਤੇ ਆਪਣੇ ਸੰਗੀ ਸਾਥੀਆਂ ਨੂੰ ਨਸਿਆ ਦੀ ਭੈੜੀ ਲਾਹਨਤ ਤੋ ਦੂਰ ਰਹਿਣ। ਉਨ੍ਹਾਂ ਕਿਹਾ ਕਿ ਮਾਨਸਾ ਪੁਲਸ ਹੁਣ ਤੱਕ ਵੱਡੀ ਪੱਧਰ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਚੁੱਕੀ ਪਰ ਫਿਰ ਵੀ ਨੋਜਵਾਨ ਪੀੜ੍ਹੀ ਦਾ ਫਰਜ ਬਣਦਾ ਹੈ ਕਿ ਉਹ ਆਪਣੇ ਰੰਗਲੇ ਪੰਜਾਬ ਲਈ ਨਸ਼ਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਝਾਸੇ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਬਹੁਤੇ ਨੌਜਵਾਨ ਇਕ ਦੂਜੇ ਨੂੰ ਦੇਖ ਕੇ ਨਸਿਆ ਦੀ ਦਲਦਲ ਵਿਚ ਧਸ ਜਾਦੇ ਹਨ ਪਰ ਉਨ੍ਹਾਂ ਨੂੰ ਆਪਣੀ ਜਿੰਦਗੀ ਪ੍ਰਤੀ ਜਾਗਰੁਕ ਹੋ ਕੇ ਇਹ ਪਹਿਲ ਕਰਨੀ ਚਾਹੀਦੀ ਹੈ ਕਿ ਉਹ ਕਿਸੇ ਵੀ ਰੂਪ ਵਿਚ ਕਿਸੇ ਤਰ੍ਹਾਂ ਦਾ ਨਸਾ ਸਵੀਕਾਰ ਨਹੀ ਕਰਨਗੇ। ਇਸ ਮੋਕੇ ਉਨ੍ਹਾਂ ਸਕੂਲਾਂ ਵਿਚ ਖੇਡ ਸਕੂਲ ਮੈਨੇਜਮੈਂਟ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਕਿ ਇਹ ਨੋਜਵਾਨ ਇਕ ਦਿਨ ਖੇਡਾਂ ਵਿਚ ਆਪਣਾ ਨਾਮ ਚਮਕਾਉਣਗੇ ਜਿਸ ਨੂੰ ਲੈ ਕੇ ਜ਼ਿਲਾ ਸੂਬਾ ਅਤੇ ਦੇਸ਼ ਦਾ ਨਾਮ ਚਮਕਾਉਣਗੇ। ਇਸ ਮੌਕੇ ਐਸ.ਪੀ ਕੁਲਦੀਪ ਸਿੰਘ ਸੋਹੀ, ਡੀ.ਐਸ.ਪੀ ਮਾਨਸਾ ਹਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।