ਮੂਸੇਵਾਲਾ ਦੇ ਕਾਤਲਾਂ ਨੂੰ ਪੁਲਸ ਨੇ ਇੰਝ ਪਾਇਆ ਸੀ ਘੇਰਾ, ਚਸ਼ਮਦੀਦਾਂ ਨੇ ਬਿਆਨ ਕੀਤਾ ਐਨਕਾਊਂਟਰ ਦਾ ਮੰਜ਼ਰ

Thursday, Jul 21, 2022 - 06:21 PM (IST)

ਮੂਸੇਵਾਲਾ ਦੇ ਕਾਤਲਾਂ ਨੂੰ ਪੁਲਸ ਨੇ ਇੰਝ ਪਾਇਆ ਸੀ ਘੇਰਾ, ਚਸ਼ਮਦੀਦਾਂ ਨੇ ਬਿਆਨ ਕੀਤਾ ਐਨਕਾਊਂਟਰ ਦਾ ਮੰਜ਼ਰ

ਅੰਮ੍ਰਿਤਸਰ— ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨਪ੍ਰੀਤ ਮਨੂੰ ਕੁੱਸਾ ਅਤੇ ਜਗਰੂਪ ਰੂਪਾ ਦਾ ਬੀਤੇ ਦਿਨ ਯਾਨੀ ਕਿ ਬੁੱਧਵਾਰ ਨੂੰ ਪੰਜਾਬ ਪੁਲਸ ਨੇ ਅੰਮ੍ਰਿਤਸਰ ਦੇ ਪਿੰਡ ਭਕਨਾ ਦੇ ਹੁਸ਼ਿਆਰ ਨਗਰ ’ਚ ਐਨਕਾਊਂਟਰ ਕਰ ਦਿੱਤਾ। ਪੁਲਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁਠਭੇੜ ਭਾਵੇਂ ਆਮ ਆਦਮੀ ਲਈ ਸਿਰਫ਼ ਇਕ ਖ਼ਬਰ ਜਾਂ ਫਿਰ ਸਮਾਜ ਵਿਰੋਧੀਆਂ ਦੇ ਸਫਾਏ ਦੀ ਇਕ ਕੜੀ ਸੀ ਪਰ ਇਸ ਦੌਰਾਨ ਪੁਲਸ ਮੁਲਾਜ਼ਮਾਂ ਨੇ ਆਪਣੀ ਜਾਨ ਹੱਥਾਂ ’ਤੇ ਰੱਖ ਕੇ ਦੋਹਾਂ ਦਾ ਐਨਕਾਊਂਟਰ ਕੀਤਾ। 

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨੂੰ ਤੇ ਜਗਰੂਪ ਰੂਪਾ ਦਾ ਪੰਜਾਬ ਪੁਲਸ ਵੱਲੋਂ ਐਨਕਾਊਂਟਰ, ਜਾਣੋ ਕਦੋਂ ਕੀ-ਕੀ ਹੋਇਆ

PunjabKesari

ਦੋਵੇਂ ਗੈਂਗਸਟਰਾਂ ਦਾ ਐਨਕਾਊਂਟਰ ਕਰਨ ਦੌਰਾਨ ਤਿੰਨ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਪਰ ਪੁਲਸ ਲਈ ਇਹ ਮਾਣ ਦੀ ਗੱਲ ਰਹੀ, ਇਹ ਸਭ ਉਨ੍ਹਾਂ ਦੇ ਚਿਹਰਿਆਂ ਤੋਂ ਝਲਕ ਰਿਹਾ ਸੀ। ਮੁਠਭੇੜ ਹੋਈ ਤਾਂ ਪਤਾ ਲੱਗਾ ਕਿ ਦੋਵੇਂ ਗੈਂਗਸਟਰ ਮਾਰੇ ਗਏ ਹਨ ਤਾਂ ਪੁਲਸ ਮੁਲਾਜ਼ਮ ਅਫ਼ਸਰਾਂ ਦੇ ਨਾਲ ਗੇਟ ਖੋਲ੍ਹ ਕੇ ਅੰਦਰ ਗਏ। ਹਵੇਲੀ ਦੇ ਅੰਦਰ ਦਾ ਨਜ਼ਾਰਾ ਬਿਆਨ ਕਰ ਰਿਹਾ ਸੀ ਕਿ ਗੋਲ਼ੀਆਂ ਤਾਬੜਤੋੜ ਚੱਲੀਆਂ ਹਨ ਅਤੇ ਕੰਧਾਂ ’ਚ ਨਿਸ਼ਾਨ ਪੈ ਗਏ ਸਨ।  ਪੁਲਸ ਮੁਲਾਜ਼ਮ ਜਦੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਪਹਿਲਾਂ ਰਿਫਰੈਸ਼ਮੈਂਟ ਲਈ। ਇਸ ਦੌਰਾਨ ਮੁਲਾਜ਼ਮ ਇਕ-ਦੂਜੇ ਨੂੰ ਬੜੇ ਚਾਅ ਨਾਲ ਪਾਣੀ ਦੀਆਂ ਬੋਤਲਾਂ ਫੜਾਉਂਦੇ ਹੋਏ ਦਿਸੇ। ਕਮਾਂਡੋ ’ਚ ਸ਼ਾਮਲ ਮਹਿਲਾ ਅਤੇ ਪੁਰਸ਼ ਸਾਰੇ ਹੀ ਬੇਹੱਦ ਖ਼ੁਸ਼ ਦਿੱਸ ਰਹੇ ਸਨ। ਜੇਕਰ ਉਨ੍ਹਾਂ ਦੇ ਕੋਲ ਗੰਨ, ਬੁਲੇਟਪਰੂਫ ਜੈਕੇਟ ਅਤੇ ਜੁੱਤੀਆਂ ਨਾ ਹੁੰਦੀਆਂ ਤਾਂ ਪਛਾਣ ਸਕਣਾ ਬੇਹੱਦ ਮੁਸ਼ਕਿਲ ਸੀ ਕਿ ਉਹ ਮਜ਼ਦੂਰ ਸਨ ਜਾਂ ਫਿਰ ਜਵਾਨ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ’ਚ ਲਿਖੇ ਮਿਲੇ ਖਾਲਿਸਤਾਨ ਦੇ ਨਾਅਰੇ, ਬਣਿਆ ਦਹਿਸ਼ਤ ਦਾ ਮਾਹੌਲ

PunjabKesari

ਘਟਨਾ ਸਥਾਨ ਤੋਂ ਕਰੀਬ 300 ਮੀਟਰ ਤੱਕ ਲੋਕ ਖੇਤਾਂ ’ਚ ਭੀੜ ਜਮ੍ਹਾ ਸੀ। ਨੇੜੇ ਦੇ ਪਿੰਡ ਦੇ ਲੋਕ ਮੋਟਰ ਸਾਈਕਲ ਅਤੇ ਸਕੂਟਰ ਤੋਂ ਉਥੇ ਪਹੁੰਚੇ ਸਨ। ਇਸ ਦੌਰਾਨ ਮੇਨ ਰਸਤੇ ’ਤੇ ਜਿੱਥੇ ਲੋਕਾਂ ਨੂੰ ਪੁਲਸ ਨੇ ਰੋਕਿਆ, ਉਥੇ ਕੁਲਫ਼ੀ ਵਾਲੇ ਨੇ ਆਪਣੀ ਰੇਹੜੀ ਲਗਾ ਲਈ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਲੋਕ ਮੇਲਾ ਵੇਖਣ ਆਏ ਹੋਣ। 

ਕਿਸਾਨ ਬੋਲਿਆ, ਕਰਜ਼ਾ ਲੈ ਕੇ ਖ਼ਰੀਦੀ ਕੰਬਾਇਨ ਗੋਲ਼ੀਬਾਰੀ ’ਚ ਨੁਕਸਾਨੀ ਗਈ 
ਪਿੰਡ ਦੇ ਬਾਹਰ ਕਰੀਬ 600 ਮੀਟਰ ਦੀ ਦੂਰੀ ’ਤੇ ਖੇਤਾਂ ’ਚ ਹਵੇਲੀ ਹੈ। ਖੇਤਾਂ ’ਚ ਮੱਕੀ ਬੀਜੀ ਹੋਈ ਹੈ। ਇਥੇ ਮੱਕੀ ਦੀ ਕਟਾਈ ਕਰ ਰਹੇ ਗੁਰਭੇਜ ਨੇ ਦੱਸਿਆ ਕਿ ਉਹ 8 ਲੋਕਾਂ ਨਾਲ ਖੇਤਾਂ ’ਚ ਕੰਮ ਕਰ ਰਿਹਾ ਸੀ। ਦੋ ਲੋਕ, ਜਿਨ੍ਹਾਂ ਨੇ ਆਪਣੀ ਗੱਡੀ ਹਵੇਲੀ ਤੋਂ ਕੁਝ ਦੂਰ ਰੋਕੀ ਅਤੇ ਪੈਦਲ ਭੱਜਦੇ ਹੋਏ ਕੋਠੀ ’ਚ ਦਾਖ਼ਲ ਹੋ ਗਏ। ਉਨ੍ਹਾਂ ਦੇ ਪਿੱਛੇ ਕਰੀਬ 5 ਲੋਕ ਹੋਰ ਆ ਗਏ ਅਤੇ ਉਨ੍ਹਾਂ ਨੂੰ ਉਥੋਂ ਜਾਣ ਲਈ ਕਿਹਾ ਗਿਆ। ਫਿਰ ਥੋੜ੍ਹੀ ਦੇਰ ’ਚ ਪੂਰਾ ਇਲਾਕਾ ਪੁਲਸ ਨੇ ਗਿ੍ਰਫ਼ਤ ’ਚ ਲੈ ਲਿਆ।

PunjabKesari

ਸੈਂਕੜਿਆਂ ਦੀ ਗਿਣਤੀ ’ਚ ਪੁਲਸ, ਅਤੇ ਕਮਾਡੋਜ਼ ਆ ਗਈ। ਗੁਰਭੇਜ ਨੇ ਦੱਸਿਆ ਕਿ ਖੇਤਾਂ ’ਚ ਪਾਣੀ ਭਰਿਆ ਹੋਣ ਕਰਕੇ ਜਵਾਨਾਂ ਨੇ ਬੂਟ ਉਤਾਰ ਕੇ ਨੰਗੇ ਪੈਰ ਹੀ ਮੋਰਚਾ ਸੰਭਾਲ ਲਿਆ। ਦੋਵੇਂ ਪਾਸੇ ਤੋਂ 3.10 ਵਜੇ ਤੱਕ ਫਾਇਰਿੰਗ ਜਾਰੀ ਰਹੀ। ਉਨ੍ਹਾਂ ਨੇ ਕਰਜ਼ੇ ’ਤੇ ਕੰਬਾਇਨ ਖ਼ਰੀਦੀ ਸੀ, ਉਹ ਵੀ ਗੋਲ਼ੀਬਾਰੀ ’ਚ ਨੁਕਸਾਨੀ ਗਈ। 

PunjabKesari
ਉਥੇ ਹੀ ਪਿੰਡ ’ਚ ਪ੍ਰੈਕਟਿਸ ਕਰਨ ਵਾਲੇ ਡਾ. ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਫਾਇਰਿੰਗ ਹੋਈ ਤਾਂ ਪਿੰਡ ਵਾਲੇ ਇੱਧਰ-ਉੱਧਰ ਜਾਣ ਲੱਗੇ ਪਰ ਪੁਲਸ ਨੇ ਉਥੇ ਜਾਣ ਤੋਂ ਰੋਕ ਲਿਆ। ਇਹ ਹੀ ਨਹੀਂ ਸਗੋਂ ਪਿੰਡ ਨੂੰ ਜਾਣ ਵਾਲੇ ਤਿੰਨੋਂ ਰਸਤੇ ਖਾਸਾ ਤੋਂ ਭਕਨਾ, ਅਟਾਰੀ ਤੋਂ ਭਕਨਾ ਅਤੇ ਝੱਬਾਲ ਤੋਂ ਭਕਨਾ ਤਿੰਨਾਂ ’ਤੇ ਹੀ ਫ਼ੋਰਸ ਲਗਾ ਦਿੱਤੀ ਗਈ ਸੀ। 

ਇਹ ਵੀ ਪੜ੍ਹੋ: ਜਲ ਦੇ ਅੰਦਰ ਡੁੱਬਾ 'ਜਲੰਧਰ', ਭਾਰੀ ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ (ਤਸਵੀਰਾਂ)

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News