ਵਿੱਤ ਮੰਤਰੀ ਵਲੋਂ ਛੇਵੇਂ ਪੇ-ਕਮਿਸ਼ਨ ਬਾਰੇ ਸੈੱਲ ਦਾ ਗਠਨ

Friday, Jul 05, 2019 - 09:55 AM (IST)

ਵਿੱਤ ਮੰਤਰੀ ਵਲੋਂ ਛੇਵੇਂ ਪੇ-ਕਮਿਸ਼ਨ ਬਾਰੇ ਸੈੱਲ ਦਾ ਗਠਨ

ਚੰਡੀਗੜ੍ਹ (ਭੁੱਲਰ) : ਪੰਜਾਬ ਸਰਕਾਰ ਵਲੋਂ ਛੇਵੇਂ ਪੇ–ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਲਈ ਕਮਿਸ਼ਨ ਦੇ ਕੰਮ ਨੂੰ ਮੁਕੰਮਲ ਕਰਨ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਛੇਵੇਂ ਤਨਖਾਹ ਕਮਿਸ਼ਨ ਬਾਰੇ ਸੈੱਲ ਦਾ ਗਠਨ ਕੀਤਾ ਗਿਆ ਹੈ। ਇਹ ਸੈੱਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਲੋੜੀਂਦੀਆਂ ਜਾਣਕਾਰੀਆਂ ਤੇ ਡਾਟਾ ਮੁਹੱਈਆ ਕਰਵਾਏਗਾ।
ਜ਼ਿਕਰਯੋਗ ਹੈ ਕਿ 15ਵੇਂ ਵਿੱਤ ਕਮਿਸ਼ਨ ਲਈ ਗਠਿਤ ਕੀਤੇ ਗਏ ਸੈੱਲ ਨੂੰ ਹੀ ਛੇਵੇਂ ਪੇ–ਕਮਿਸ਼ਨ ਦੇ ਸੈੱਲ ਵਜੋਂ ਕੰਮ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ। ਗਠਿਤ ਕੀਤੇ ਗਏ ਸੈੱਲ 'ਚਪਲਾਨਿੰਗ ਵਿਭਾਗ ਦੀ ਡਿਪਟੀ ਡਾਇਰੈਕਟਰ ਪਰਮਜੀਤ ਕੌਰ ਨਾਲ ਰਿਸਰਚ ਅਫ਼ਸਰ ਲਲਿਤ ਗੋਇਲ, ਡੀ. ਐੱਸ. ਓ. ਗੁਰਮੀਤ ਸਿੰਘ ਤੋਂ ਇਲਾਵਾ ਬਲਵਿੰਦਰ ਸਿੰਘ ਤੇ ਜਸਪਾਲ ਸਿੰਘ ਸ਼ਾਮਲ ਹਨ।


author

Babita

Content Editor

Related News