ਭਗਵੰਤ ਮਾਨ ਵਿਵਾਦ ''ਤੇ ਦੇਖੋ ਕੀ ਬੋਲੇ ਮਨਪ੍ਰੀਤ ਬਾਦਲ
Wednesday, Dec 25, 2019 - 06:49 PM (IST)

ਬਠਿੰਡਾ/ਤਲਵੰਡੀ ਸਾਬੋ (ਮੁਨੀਸ਼) : ਮੰਗਲਵਾਰ ਨੂੰ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਲੋਂ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਗਲਤ ਦੱਸਿਆ ਹੈ। ਖਜ਼ਾਨਾ ਮੰਤਰੀ ਦਾ ਆਖਣਾ ਹੈ ਕਿ ਕਿਸੇ ਨੂੰ ਵੀ ਸ਼ਰਾਫਤ ਦਾ ਦਾਮਨ ਨਹੀਂ ਛੱਡਣਾ ਚਾਹੀਦਾ, ਪੱਤਰਕਾਰ ਸੰਮੇਲਨ 'ਚ 'ਆਪ' ਸੰਸਦ ਵਲੋਂ ਕੀਤਾ ਗਿਆ ਵਿਵਹਾਰ ਸਰਾਸਰ ਗਲਤ ਹੈ।
ਕ੍ਰਿਸਮਸ ਮੌਕੇ ਬਠਿੰਡਾ ਦੀ ਚਰਚ 'ਚ ਪਹੁੰਚੇ ਮਨਪ੍ਰੀਤ ਬਾਦਲ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਮਯਾਬੀ ਧਰਨਿਆਂ ਨਾਲ ਨਹੀਂ ਸਗੋਂ ਕੰਮ ਕਰਨ ਨਾਲ ਮਿਲਦੀ ਹੈ। ਮਨਪ੍ਰੀਤ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਅਕਾਲੀ ਦਲ ਸਿਰਫ 13 ਸੀਟਾਂ 'ਤੇ ਸੁੰਗੜ ਕੇ ਰਹਿ ਗਿਆ ਹੈ ਅਤੇ ਅਕਾਲੀ ਦਲ ਦਾ ਵਜੂਦ ਵਿਰੋਧੀ ਧਿਰ 'ਚੋਂ ਵੀ ਖਤਮ ਹੋ ਚੁੱਕਾ ਹੈ।