ਦਾਖਾ ਜ਼ਿਮਨੀ ਚੋਣ : ਜਿੱਤ ਵੱਲ ਵਧ ਰਹੇ ਮਨਪ੍ਰੀਤ ਇਆਲੀ, ਕੈਪਟਨ ਨੂੰ ਛੱਡਿਆ ਪਿੱਛੇ
Thursday, Oct 24, 2019 - 11:44 AM (IST)

ਦਾਖਾ : ਦਾਖਾ 'ਚ ਜ਼ਿਮਨੀ ਚੋਣਾਂ ਦੌਰਾਨ ਮੈਦਾਨ 'ਚ ਉਤਰੇ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਲਗਾਤਾਰ ਜਿੱਤ ਵੱਲ ਅੱਗੇ ਵਧ ਰਹੇ ਹਨ ਅਤੇ ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਤੱਕ ਅੱਠਵੇਂ ਗੇੜ ਦੀ ਗਿਣਤੀ ਹੋ ਚੁੱਕੀ ਹੈ, ਜਿਸ ਮੁਤਾਬਕ ਮਨਪ੍ਰੀਤ ਇਆਲੀ ਨੂੰ ਹੁਣ ਤੱਕ ਕੁੱਲ 33428 ਵੋਟਾਂ ਪਈਆਂ ਹਨ, ਜਦੋਂ ਕਿ ਕੈਪਟਨ ਸੰਦੀਪ ਸੰਧੂ ਨੂੰ 26951 ਵੋਟਾਂ ਹਾਸਲ ਹੋਈਆਂ ਹਨ। ਮਨਪ੍ਰੀਤ ਇਆਲੀ ਕੈਪਟਨ ਸੰਧੂ ਤੋਂ 6477 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ। ਜਿੱਤ ਵੱਲ ਵੱਧਦਿਆਂ ਮਨਪ੍ਰੀਤ ਇਆਲੀ ਨੇ ਕਿਹਾ ਕਿ ਇਹ ਉਨ੍ਹਾਂ ਪ੍ਰਤੀ ਇਲਾਕੇ ਦੇ ਲੋਕਾਂ ਦਾ ਪਿਆਰ ਹੈ, ਜੋ ਉਨ੍ਹਾਂ ਨੂੰ ਜਿਤਾ ਰਿਹਾ ਹੈ।