UT ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਦਾ 'ਫੇਸਬੁੱਕ ਅਕਾਊਂਟ' ਹੈਕ, ਲੋਕਾਂ ਨੂੰ ਚੌਕਸ ਰਹਿਣ ਦੀ ਕੀਤੀ ਅਪੀਲ

12/28/2020 12:20:36 PM

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਦੇ ਫੇਸਬੁੱਕ ਮੈਸੇਂਜਰ ਅਕਾਊਂਟ ਨੂੰ ਕਿਸੇ ਨੇ ਹੈਕ ਕਰ ਲਿਆ ਹੈ ਅਤੇ ਲੋਕਾਂ ਵੱਲੋਂ ਬੈਂਕ ਖਾਤੇ ਦੀ ਡਿਟੇਲ ਪੁੱਛਣ ਲਈ ਉਸ ਦੀ ਦੁਰਵਰਤੋਂ ਕੀਤੀ ਗਈ।

ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆ ਲਈ ਜਾਰੀ ਹੋਇਆ ਨਵਾਂ ਪੈਟਰਨ

ਇਸ ਨੂੰ ਲੈ ਕੇ ਸਲਾਹਕਾਰ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਦੇਰ ਸ਼ਾਮ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੋਈ ਫੇਸਬੁੱਕ ਮੈਸੇਂਜਰ ’ਤੇ ਮੇਰੇ ਅਕਾਊਂਟ ਨੂੰ ਵਰਤ ਕੇ ਬੈਂਕ ਡਿਟੇਲ ਮੰਗ ਰਿਹਾ ਹੈ ਅਤੇ ਕੋਵਿਡ ਕਰਜ਼ ਦਾ ਵਾਅਦਾ ਕਰ ਰਿਹਾ ਹੈ। ਸਲਾਹਕਾਰ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਇਸ ਦਾ ਜਵਾਬ ਨਾ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : UT ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਦਾ ਫੇਸਬੁੱਕ ਅਕਾਊਂਟ ਹੈਕ, ਲੋਕਾਂ ਨੂੰ ਚੌਕਸ ਰਹਿਣ ਦੀ ਕੀਤੀ ਅਪੀਲ

ਦੱਸਿਆ ਜਾ ਰਿਹਾ ਹੈ ਕਿ ਸਲਾਹਕਾਰ ਨੂੰ ਉੜੀਸਾ 'ਚ ਕਿਸੇ ਫਰੈਂਡ ਨੇ ਇਸ ਸੰਬੰਧ 'ਚ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਐੱਫ. ਬੀ. ਮੈਸੇਂਜਰ ਤੋਂ ਉਨ੍ਹਾਂ ਨੂੰ ਮੈਸੇਜ ਆਇਆ ਹੈ, ਜਿਸ 'ਚ ਕਰਜ਼ ਲਈ ਕਿਹਾ ਜਾ ਰਿਹਾ ਹੈ, ਜਿਸ ਤੋਂ ਬਾਅਦ ਹੀ ਸਲਾਹਕਾਰ ਨੇ ਅਜਿਹਾ ਕੋਈ ਵੀ ਮੈਸੇਜ ਭੇਜਣ ਤੋਂ ਮਨ੍ਹਾ ਕੀਤਾ।
ਨੋਟ : ਸਿਆਸੀ ਲੋਕਾਂ ਦੇ ਸੋਸ਼ਲ ਮੀਡੀਆ ਪੇਜ ਹੈਕ ਹੋਣ ਦੇ ਮਾਮਲਿਆਂ ਸਬੰਧੀ ਦਿਓ ਰਾਏ

 


Babita

Content Editor

Related News