ਲੋੜਵੰਦਾਂ ਦੀ ਮਦਦ ਲਈ ਇਕ ਹੋਏ ਸਰਨਾ ਅਤੇ ਜੀ. ਕੇ.

Saturday, Mar 28, 2020 - 03:59 PM (IST)

ਲੋੜਵੰਦਾਂ ਦੀ ਮਦਦ ਲਈ ਇਕ ਹੋਏ ਸਰਨਾ ਅਤੇ ਜੀ. ਕੇ.

ਜਲੰਧਰ (ਚਾਵਲਾ) : 'ਕੋਰੋਨਾ' ਮਹਾਮਾਰੀ ਦੇ ਕਾਰਨ ਆਪਣਾ ਰੋਜ਼ਗਾਰ ਗਵਾ ਚੁੱਕੇ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ ਦਿੱਲੀ 'ਚ ਵੱਡੀ ਪਹਿਲ ਹੋਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ. ਕੇ. ਨੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਲੋੜਵੰਦ ਲੋਕਾਂ ਤੱਕ ਰਾਸ਼ਨ ਦੇ ਪੈਕਟ ਭੇਜਣ ਦਾ ਸਾਂਝੇ ਤੌਰ 'ਤੇ ਐਲਾਨ ਕੀਤਾ। ਸਰਨਾ ਦੇ ਪੰਜਾਬੀ ਬਾਗ਼ ਸਥਿਤ ਨਿਵਾਸ ਤੋਂ ਫੇਸਬੁੱਕ ਲਾਈਵ ਦੇ ਜ਼ਰੀਏ ਸੰਗਤ ਨਾਲ ਜੁੜੇ ਦੋਵਾਂ ਆਗੂਆਂ ਨੇ ਦਾਅਵਾ ਕੀਤਾ ਕੀ ਕਿ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੇ ਬਾਅਦ ਅਸੀਂ ਦਿੱਲੀ ਦੇ ਸਿੱਖ ਭਾਈਚਾਰੇ ਦੇ ਬਜ਼ੁਰਗ ਧਾਰਮਿਕ ਅਤੇ ਵਪਾਰਕ ਆਗੂਆਂ ਦੇ ਸਹਿਯੋਗ ਨਾਲ ਇਸ ਸੇਵਾ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਅੱਜ ਦੇ ਸਮੇਂ ਵੀਂ ਗੁਰੂ ਨਾਨਕ ਦੇਵ ਜੀ ਦੀ ਲੰਗਰ ਪ੍ਰਥਾ ਜ਼ਰੂਰਤਮੰਦ ਦੀ ਢਿੱਡ ਦੀ ਭੁੱਖ ਨੂੰ ਸ਼ਾਂਤ ਕਰ ਸਕੇ।

ਇਹ ਵੀ ਪੜ੍ਹੋ : ਮੌਤ ਦੀ ਜੰਗ ਜਿੱਤ ਕੇ ਘਰ ਪਰਤਿਆ ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੇਟਿਵ, ਬਿਆਨ ਕੀਤਾ ਤਜ਼ਰਬਾ

ਸਰਨਾ ਨੇ 'ਕੋਰੋਨਾ' ਨੂੰ ਕਹਿਰ ਦੀ ਸੰਗਿਆ ਦਿੰਦੇ ਹੋਏ ਦਾਅਵਾ ਕੀਤਾ ਕਿ ਮੁਸ਼ਕਲ ਆਉਣ ਦੇ ਬਾਅਦ ਉਨ੍ਹਾਂ ਦੀ ਪਾਰਟੀ ਵੱਲੋਂ ਦਿੱਲੀ ਕਮੇਟੀ ਤੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਦੀ ਸੇਵਾ ਬਕਾਇਦਾ ਪੱਤਰ ਲਿਖ ਕੇ ਮੰਗੀ ਗਈ ਸੀ, ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੂੰ ਫ਼ੋਨ ਕਰ ਕੇ ਉਨ੍ਹਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਲੰਗਰ ਪਕਾਉਣ ਲਈ ਜਗ੍ਹਾ ਵੀ ਮੰਗੀ ਸੀ, ਤਾਂ ਜੋ ਲੰਗਰ ਦੀ ਮੰਗ ਪੂਰੀ ਕੀਤੀ ਜਾ ਸਕੇ 'ਤੇ ਸਾਨੂੰ ਕੋਈ ਸਪਸ਼ਟ ਸੁਨੇਹਾ ਨਹੀਂ ਦਿੱਤਾ ਗਿਆ। ਦਿੱਲੀ ਸਰਕਾਰ ਨੇ ਸਾਡੇ ਤੱਕ ਲੰਗਰ ਲਈ ਪਹੁੰਚ ਕੀਤੀ, ਅਸੀਂ ਉਨ੍ਹਾਂ ਨੂੰ ਕਿਹਾ ਕਿ ਸਾਡੇ ਕੋਲ ਕਮੇਟੀ ਨਹੀਂ ਹੈ, ਜਿਸ ਉੱਤੇ ਸਰਕਾਰ ਵੱਲੋਂ ਸਾਨੂੰ ਅਮਰੀਕਾ ਵਿਚ ਬਿਨਾਂ ਕਮੇਟੀ ਦੇ ਸਿੱਖਾਂ ਵੱਲੋਂ ਕੀਤੀ ਜਾ ਰਹੀ ਲੰਗਰ ਸੇਵਾ ਦਾ ਹਵਾਲਾ ਦਿੱਤਾ ਗਿਆ ਕਿਉਂਕਿ ਇਹ ਮੁਸ਼ਕਲ ਪੂਰੇ ਸੰਸਾਰ, ਦੇਸ਼ ਅਤੇ ਦਿੱਲੀ ਉੱਤੇ ਆਈ ਸੀ, ਇਸ ਲਈ ਮੈਂ ਸਭ ਤੋਂ ਪਹਿਲਾਂ ਫ਼ੋਨ ਜੀ.ਕੇ. ਨੂੰ ਲਗਾਇਆ ਅਤੇ ਦੂਜਾ ਫ਼ੋਨ ਰਾਜਿੰਦਰ ਸਿੰਘ ਚੱਢਾ ਨੂੰ ਲਗਾਇਆ ਅਤੇ ਕਈ ਹੋਰ ਸੱਜਣਾਂ ਨਾਲ ਵੀ ਗੱਲ ਹੋਈ, ਸਾਰਿਆਂ ਨੇ ਇਕਮੱਤ ਨਾਲ ਇਸ ਸੇਵਾ ਨੂੰ ਸ਼ੁਰੂ ਕਰਨ ਉੱਤੇ ਸਹਿਮਤੀ ਪ੍ਰਗਟਾਈ। ਸਰਨਾ ਨੇ ਦੱਸਿਆ ਕਿ ਜਥੇਦਾਰ ਨਾਲ ਗੱਲ ਹੋਈ ਕੀ ਕਮੇਟੀ ਸੇਵਾ ਤੋਂ ਪਿੱਛੇ ਹਟ ਰਹੀ ਹੈ, ਤਾਂ ਜਥੇਦਾਰ ਨੇ ਸਾਨੂੰ ਇਸ ਸੇਵਾ ਨੂੰ ਆਪਣੇ ਹੱਥ ਵਿਚ ਲੈਣ ਦੀ ਸਹਿਮਤੀ ਦੇ ਦਿੱਤੀ। ਇਸ ਕਰ ਕੇ ਅਸੀਂ ਹੁਣ 15 ਅਪ੍ਰੈਲ ਤੱਕ ਨਿੱਤ 5 ਤੋਂ 10 ਹਜ਼ਾਰ ਰਾਸ਼ਨ ਪੈਕਟ ਵੰਡਾਂਗੇ ।

PunjabKesari

ਇਹ ਵੀ ਪੜ੍ਹੋ : ਦਿਨਕਰ ਗੁਪਤਾ ਦੇ ਆਦੇਸ਼ਾਂ 'ਤੇ ਐੱਸ. ਐੱਚ. ਓ. ਕਰਤਾਰਪੁਰ 'ਬਾਲੀ' ਲਾਈਨ ਹਾਜ਼ਰ

ਜੀ. ਕੇ. ਨੇ ਕਿਹਾ ਕਿ ਗ਼ਰੀਬ ਅਤੇ ਲੋੜਵੰਦਾਂ ਦੀ ਮਦਦ ਅਤੇ ਸਿੱਖ ਪਰੰਪਰਾ ਅਤੇ ਵਿਚਾਰਧਾਰਾ ਦੀ ਰੱਖਿਆ ਲਈ ਸਿਆਸੀ ਮਤਭੇਦਾਂ ਨੂੰ ਦਰਕਿਨਾਰ ਕਰ ਕੇ ਅਸੀਂ ਲੋਕਾਂ ਦੀ ਮਦਦ ਲਈ ਅੱਗੇ ਆਉਣ ਦਾ ਫ਼ੈਸਲਾ ਕੀਤਾ ਹੈ। ਲੰਗਰ ਸਾਡੀ ਵਿਰਾਸਤ ਹੈ, ਸਿੱਖ ਹਮੇਸ਼ਾ ਬਿਪਤਾ ਦੇ ਸਮੇਂ ਅੱਗੇ ਆ ਕੇ ਲੰਗਰ ਲਗਾਉਂਦਾ ਰਿਹਾ ਹੈ। ਚਾਹੇ ਸੀਰੀਆ, ਜੰਮੂ ਜਾਂ ਉੱਤਰਾਖੰਡ ਹੋਵੇ, ਸਿੱਖ ਕਦੇ ਪਿੱਛੇ ਨਹੀਂ ਹਟੇ। ਗ਼ਰੀਬ-ਗ਼ੁਰਬੇ ਦੀ ਮਦਦ ਕਰਨਾ ਸਿੱਖ ਦਾ ਪਹਿਲਾ ਫ਼ਰਜ਼ ਹੈ। ਜੀ. ਕੇ. ਨੇ ਜਾਣਕਾਰੀ ਦਿੱਤੀ ਕਿ ਗੁਰਦਵਾਰਾ ਗ੍ਰੇਟਰ ਕੈਲਾਸ਼, ਪਹਾੜੀ ਵਾਲਾ ਵੱਲੋਂ ਵੀ ਇਸ ਸਹਾਇਤਾ ਵਿਚ ਹਿੱਸਾ ਪਾਉਣ ਦੀ ਉਨ੍ਹਾਂ ਨੂੰ ਪੇਸ਼ਕਸ਼ ਕੀਤੀ ਗਈ ਹੈ। ਜੀ.ਕੇ. ਨੇ ਆਪਣੇ ਆਸ-ਪਾਸ ਦੇ ਗ਼ਰੀਬ ਲੋਕਾਂ ਨੂੰ ਆਪਣੇ ਘਰ ਤੋਂ ਦਾਲ-ਰੋਟੀ ਬਣਾ ਕੇ ਦੇਣ ਦੀ ਸਿੱਖਾਂ ਨੂੰ ਅਪੀਲ ਕਰਦੇ ਹੋਏ ਇਸ ਦੌਰਾਨ ਜੀਵਾਣੂ ਇਨਫੈਕਸ਼ਨ ਤੋਂ ਆਪਣਾ ਬਚਾਓ ਕਰਨ ਦੀ ਸਲਾਹ ਵੀ ਦਿੱਤੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਜੀ, ਪੁਲਸ ਨੂੰ ਕਹੋ ਕਿ ਪੰਜਾਬੀਆਂ ਨੂੰ ਸਮਝਾਓ, ਉਨ੍ਹਾਂ ਨੂੰ ਜ਼ਲੀਲ ਨਾ ਕਰੋ : ਸੁਖਬੀਰ


author

Anuradha

Content Editor

Related News