ਬਿਆਸ ਵਿਖੇ ਜ਼ਮੀਨੀਂ ਵਿਵਾਦ ਨੂੰ ਲੈ ਕੇ ਚੱਲੀਆਂ ਗੋਲ਼ੀਆਂ, ਇਕ ਸੇਵਾਦਾਰ ਦੀ ਮੌਤ

Saturday, Oct 31, 2026 - 06:10 PM (IST)

ਬਿਆਸ ਵਿਖੇ ਜ਼ਮੀਨੀਂ ਵਿਵਾਦ ਨੂੰ ਲੈ ਕੇ ਚੱਲੀਆਂ ਗੋਲ਼ੀਆਂ, ਇਕ ਸੇਵਾਦਾਰ ਦੀ ਮੌਤ

ਬਿਆਸ/ਬਾਬਾ ਬਕਾਲਾ (ਰਾਕੇਸ਼) : ਪਿੰਡ ਗਾਜੀਵਾਲ ਵਿਚ ਸ਼ਨੀਵਾਰ ਦੁਪਹਿਰ ਸਮੇਂ ਜ਼ਮੀਨੀਂ ਵਿਵਾਦ ਨੂੰ ਲੈ ਕੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਡੇਰਾ ਬਿਆਸ ਦਾ ਸੇਵਾਦਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਗੋਲੀ ਲੱਗਣ ਕਾਰਣ ਮੌਕੇ 'ਤੇ ਹੀ ਮੌਤ ਹੋ ਗਈ, ਇਸ ਵਾਰਦਾਤ ਵਿਚ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੈ, ਜਿਸ ਨੂੰ ਬਾਬਾ ਬਕਾਲਾ ਸਾਹਿਬ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ : Big Breaking : AAP ਵੱਲੋਂ 40 ਉਮੀਦਵਾਰਾਂ ਦਾ ਐਲਾਨ, ਧੂਰੀ ਤੋਂ ਚੋਣ ਲੜਨਗੇ ਭਗਵੰਤ ਮਾਨ

ਪਤਾ ਲੱਗਾ ਹੈ ਕਿ ਜਿਸ ਜ਼ਮੀਨ ਨੂੰ ਲੈ ਕੇ ਵਿਵਾਦ ਹੋਇਆ ਹੈ, ਉਸ ਜ਼ਮੀਨ 'ਤੇ ਡੇਰੇ ਦੀ ਮਾਲਕੀ ਹੈ। ਦੋ ਸਾਲ ਪਹਿਲਾਂ ਡੇਰੇ ਨੇ ਜ਼ਮੀਨ ਖ਼ਰੀਦੀ ਸੀ। ਅੱਜ ਹੋਏ ਵਿਵਾਦ ਵਿਚ ਮੁਲਜ਼ਮ ਰਣਜੋਧ ਸਿੰਘ ਵੱਲੋਂ ਸੇਵਾਦਾਰਾਂ ਉਪਰ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈ, ਜਿਸ ਵਿਚ ਸੇਵਾਦਾਰ ਦੀ ਮੌਤ ਹੋ ਗਈ। ਗੋਲੀ ਚਲਾਉਣ ਵਾਲੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਅੱਜ ਮੁੜ ਸੀਬੀਆਈ ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News