ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਤੇ ਹੋਰ ਸਹੂਲਤਾਂ ਦਿੱਤੀਆਂ ਜਾਣ : ਸੁਖਦੇਵ ਢੀਂਡਸਾ

Monday, Apr 27, 2020 - 09:18 PM (IST)

ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਤੇ ਹੋਰ ਸਹੂਲਤਾਂ ਦਿੱਤੀਆਂ ਜਾਣ : ਸੁਖਦੇਵ ਢੀਂਡਸਾ

ਸੰਗਰੂਰ, (ਸਿੰਗਲਾ)— ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲੈਣ ਗਈ ਪੀ. ਆਰ. ਟੀ. ਸੀ. ਦੀ ਬੱਸ ਦੇ ਡਰਾਇਵਰ ਮਨਜੀਤ ਸਿੰਘ ਦੀ ਹੋਈ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਇਥੇ ਜਾਰੀ ਇਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਭਲੇ ਦੇ ਕਾਰਜ ਲਈ ਲੋਕਡਾਊਨ ਕਾਰਨ ਸੰਕਟ 'ਚ ਫਸੇ ਸ਼ਰਧਾਲੂਆਂ ਨੂੰ ਲੈਣ ਜਾ ਰਿਹਾ ਸੀ। ਸ. ਢੀਂਡਸਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ਼ ਫਰੰਟ ਲਾਇਨ 'ਤੇ ਲੜ ਰਹੇ ਜੁਝਾਰੂਆਂ ਦੀ ਤਰ੍ਹਾਂ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਮਾਲੀ ਮਦਦ ਤੇ ਹੋਰ ਸਹੂਲਤਾਂ ਰਿਆਇਤਾਂ ਦਿੱਤੀਆਂ ਜਾਣ।


author

KamalJeet Singh

Content Editor

Related News