ਕੜ੍ਹੀ ਚਾਵਲ ਦੀ ਰੇਹੜੀ ਲਗਾ ਕੇ ਗੁਜ਼ਾਰਾ ਕਰ ਰਹੀ ਗਰਭਵਤੀ ਜਨਾਨੀ ਨੂੰ ਮਿਲਣ ਪੁੱਜੀ ਮਨੀਸ਼ਾ ਗੁਲਾਟੀ

Saturday, Aug 28, 2021 - 03:26 PM (IST)

ਗੁਰਦਾਸਪੁਰ (ਹਰਮਨ) : ਬੀਤੇ ਕੁਝ ਦਿਨ ਪਹਿਲਾਂ ‘ਜਗਬਾਣੀ’ ਵੱਲੋਂ ਇਕ ਗਰਭਵਤੀ ਜਨਾਨੀ ਦੀ ਖ਼ਬਰ ਪ੍ਰਮੁੱਖਤਾ ਦੇ ਨਾਲ ਦਿਖਾਈ ਗਈ ਸੀ, ਜਿਸ ’ਚ 8 ਮਹੀਨਿਆਂ ਦੀ ਗਰਭਵਤੀ ਜਨਾਨੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਗੁਰਦਾਸਪੁਰ ਦੇ ਬਟਾਲਾ ਰੋਡ 'ਤੇ ਕੜੀ ਚਾਵਲ ਵੇਚਣ ਲਈ ਮਜਬੂਰ ਸੀ। ਦੱਸਣਯੋਗ ਹੈ ਕਿ ਇਸ ਗਰਭਵਤੀ ਜਨਾਨੀ ਰਜਨੀ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ, ਜਿਸ ਦੇ ਚਲਦਿਆਂ ਕੜੀ ਚਾਵਲ ਵੇਚਣ ਦਾ ਕੰਮ ਸ਼ੁਰੂ ਕਰਕੇ ਹੌਂਸਲੇ ਦੀ ਮਿਸਾਲ ਪੈਦਾ ਕੀਤੀ ਸੀ।

PunjabKesari

ਇਸ ਦੇ ਨਾਲ ਹੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਸ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਬੱਚੇ ਅਤੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ। ਇਸ ਉਪਰੰਤ ਇਹ ਮਾਮਲਾ ਮਹਿਲਾ ਕਮਿਸ਼ਨ ਪੰਜਾਬ ਮਨੀਸ਼ਾ ਗੁਲਾਟੀ ਦੇ ਧਿਆਨ ’ਚ ਆਇਆ ਜਿਸ ਦੇ ਚਲਦਿਆਂ ਅੱਜ ਉਨ੍ਹਾਂ ਨੇ ਗੁਰਦਾਸਪੁਰ ਦੇ ਬਟਾਲਾ ਰੋਡ ’ਤੇ ਪਹੁੰਚ ਕੇ ਉਕਤ ਗਰਭਵਤੀ ਜਨਾਨੀ ਨਾਲ ਗੱਲਬਾਤ ਕੀਤੀ ਅਤੇ ਉਸ ਦਾ ਹਾਲ ਜਾਣਿਆ।

ਇਹ ਵੀ ਪੜ੍ਹੋ : ਜਨਾਨੀ ਦੀ ਭੇਦਭਰੀ ਹਾਲਤ ’ਚ ਮੌਤ, ਪਤੀ ਸਮੇਤ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰ

PunjabKesari

ਉਨ੍ਹਾਂ ਦੱਸਿਆ ਕਿ ਜਨਾਨੀ ਦੀ 20 ਹਜ਼ਾਰ ਦੀ ਮਦਦ ਕੀਤੀ ਗਈ ਹੈ ਅਤੇ ਪੈਨਸ਼ਨ ਲਗਾਉਣ ਦੇ ਨਾਲ-ਨਾਲ ਇਕ ਕਾਊਂਟਰ ਲਗਾ ਕੇ ਉਸ ਦਾ ਪੱਕਾ ਅੱਡਾ ਬਣਾਉਣ ਦਾ ਫੈਸਲਾ ਕੀਤਾ। ਇਸ ਮੌਕੇ ਗਰਭਵਤੀ ਜਨਾਨੀ ਰਜਨੀ ਨੇ ‘ਜਗਬਾਣੀ’ ਦਾ ਇਸ ਮਾਮਲੇ ਨੂੰ ਉਜਾਗਰ ਕਰਨ 'ਤੇ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਹਲਕਾ ਧਰਮਕੋਟ ਦੇ ਨੌਜਵਾਨ ਰਾਜਿੰਦਰ ਸਿੰਘ ਦੀ ਕੈਨੇਡਾ ’ਚ ਮੌਤ 

PunjabKesari

PunjabKesari

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News