ਸਿੱਖਿਆ ਦੇ ਮਾਮਲੇ ’ਤੇ ਵਧਿਆ ਵਿਵਾਦ, ਮਨੀਸ਼ ਸਿਸੋਦੀਆ ਵਲੋਂ ਮੁੱਖ ਮੰਤਰੀ ਚੰਨੀ ਦੇ ਹਲਕੇ ਦੇ ਸਕੂਲਾਂ ’ਚ ਛਾਪਾ

Wednesday, Dec 01, 2021 - 06:50 PM (IST)

ਸਿੱਖਿਆ ਦੇ ਮਾਮਲੇ ’ਤੇ ਵਧਿਆ ਵਿਵਾਦ, ਮਨੀਸ਼ ਸਿਸੋਦੀਆ ਵਲੋਂ ਮੁੱਖ ਮੰਤਰੀ ਚੰਨੀ ਦੇ ਹਲਕੇ ਦੇ ਸਕੂਲਾਂ ’ਚ ਛਾਪਾ

ਚਮਕੌਰ ਸਾਹਿਬ : ਸਿੱਖਿਆ ਦੇ ਮਾਮਲੇ ’ਤੇ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਵਿਵਾਦ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਿਨੀਸ਼ ਸਿਸੋਦੀਆ ਵਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿਖੇ ਪਹੁੰਚ ਕੇ ਸਕੂਲਾਂ ਦੀ ਚੈਕਿੰਗ ਕੀਤੀ ਗਈ। ਪੰਜਾਬ ਅਤੇ ਦਿੱਲੀ ਸਰਕਾਰ ਵਿਚ ਸਿੱਖਿਆ ਦੇ ਮਾਮਲੇ ਵਿਚ ਲਗਾਤਾਰ ਜੰਗ ਚੱਲ ਰਹੀ ਹੈ। ਦਰਅਸਲ ਦਿੱਲੀ ਅਤੇ ਪੰਜਾਬ ਸਰਕਾਰ ਵਲੋਂ ਆਪੋ-ਆਪਣੇ ਸੂਬਿਆਂ ਵਿਚ ਸਿੱਖਿਆ ਦੇ ਪੱਧਰ ਵਧੀਆ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਸਿਸੋਦੀਆ ਵਲੋਂ ਚਮਕੌਰ ਸਾਹਿਬ ਦੇ ਸਰਕਾਰੀ ਸਕੂਲ ਵਿਚ ਪਹੁੰਚ ਕੇ ਬੱਚਿਆਂ ਦੀਆਂ ਕਲਾਸਾਂ, ਬਾਥਰੂਮਾ ਅਤੇ ਹੋਰ ਥਾਵਾਂ ਦਾ ਨਿਰੀਖਣ ਕੀਤਾ ਗਿਆ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨਾਲ ਕਲੇਸ਼ ਦਰਮਿਆਨ ਸੁਨੀਲ ਜਾਖੜ ਦਾ ਧਮਾਕੇਦਾਰ ਟਵੀਟ, ਆਖੀ ਵੱਡੀ ਗੱਲ

PunjabKesari

ਇਸ ਦਰਮਿਆਨ ਦਿੱਲੀ ਅਤੇ ਪੰਜਾਬ ਦੇ ਸਿੱਖਿਆ ਮੰਤਰੀਆਂ ਵਲੋਂ ਟਵਿੱਟਰ ’ਤੇ ਇਕ ਦੂਜੇ ਨੂੰ ਸਵਾਲ ਦਾਗਣ ਤੋਂ ਬਾਅਦ ਮਨੀਸ਼ ਸਿਸੋਦੀਆ ਵਲੋਂ ਦਿੱਲੀ ਦੇ 250 ਸਕੂਲਾਂ ਦੀ ਸੂਚੀ ਜਾਰੀ ਕੀਤੀ ਸੀ, ਸਿਸੋਦੀਆ ਨੇ ਪਰਗਟ ਸਿੰਘ ਨੂੰ ਚੈਲੰਜ ਕਰਦਿਆਂ ਆਖਿਆ ਸੀ ਕਿ ਤੁਸੀਂ ਵੀ ਆਪਣੇ ਸਕੂਲਾਂ ਦੀ ਲਿਸਟ ਜਾਰੀ ਕਰੋ ਅਤੇ ਫਿਰ ਦੋਵੇਂ ਮੰਤਰੀ ਇਕ ਦੂਜੇ ਦੇ ਸਕੂਲਾਂ ਦੀ ਸਥਿਤੀ ਦਾ ਜਾਇਜ਼ਾ ਲੈਣਗੇ। ਇਸ ਦਰਮਿਆਨ ਪੰਜਾਬ ਸਰਕਾਰ ਨੇ ਤਾਂ ਸੂਚੀ ਜਾਰੀ ਨਹੀਂ ਕੀਤੀ ਪਰ ਆਮ ਆਦਮੀ ਪਾਰਟੀ ਦੇ ਆਗੂ ਵਲੋਂ ਪੰਜਾਬ ਦੇ ਸਕੂਲਾਂ ਵਿਚ ਪਹੁੰਚ ਕੇ ਦਬਿਸ਼ ਜ਼ਰੂਰ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਮੁੱਦਿਆਂ ’ਤੇ ਫ਼ੈਸਲਾ ਲਏ ਜਾਣ ਦੀ ਸੰਭਾਵਨਾ

PunjabKesari

ਪੰਜਾਬ ਸਕੂਲਾਂ ਦੀ ਹਾਲਤ ਤਰਸਯੋਗ : ਸਿਸੋਦੀਆ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਿਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਸਿੱਖਿਆ ਦੇ ਵਧੀਆ ਪੱਧਰ ਦੇ ਦਾਅਵੇ ਕੀਤੇ ਜਾ ਰਹੇ ਸਨ, ਇਸ ਲਈ ਉਨ੍ਹਾਂ ਬਕਾਇਦਾ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਸਕੂਲਾਂ ਦੀ ਸੂਚੀ ਵੀ ਜਾਰੀ ਕਰਨ ਲਈ ਕਿਹਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਸੂਚੀ ਜਾਰੀ ਨਹੀਂ ਕੀਤੀ। ਉਨ੍ਹਾਂ ਨੇ ਖੁਦ ਮੁੱਖ ਮੰਤਰੀ ਦੇ ਹਲਕੇ ਦੇ ਸਕੂਲ ਵਿਚ ਇਸ ਲਈ ਚੈਕਿੰਗ ਕੀਤੀ ਕਿ ਕਿਉਂਕ ਮੁੱਖ ਮੰਤਰੀ ਦਾ ਹਲਕਾ ਹੋਣ ਕਾਰਣ ਇਥੇ ਸਕੂਲ ਵਧੀਆ ਹੋਵੇਗਾ ਪਰ ਇਸ ਸਕੂਲ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਅਧਿਆਪਕਾਂ ਅਤੇ ਬੱਚਿਆਂ ਦੇ ਪਖਾਨਿਆਂ ਦੀ ਹਾਲਤ ਖਸਤਾ ਹੈ, ਮਿਡ ਡੇ ਮੀਲ ਬਨਾਉਣ ਵਾਲਾ ਕਮਰਾ ਖਸਤਾ ਹਾਲ ਵਿਚ ਹੈ। ਸਿਸੋਦੀਆ ਨੇ ਕਿਹਾ ਕਿ ਇਸ ਸਕੂਲ ਵਿਚ ਸਿਰਫ ਇਕ ਹੀ ਅਧਿਆਪਕ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਆਖ ਰਹੇ ਹਨ ਕਿ ਪੰਜਾਬ ਦੇ ਸਕੂਲ ਨੰਬਰ ਇਕ ਹਨ ਜੇਕਰ ਪੰਜਾਬ ਦੇ ਸਕੂਲ ਅਜਿਹੇ ਹਨ ਤਾਂ ਬੱਚਿਆਂ ਨਾਲ ਧੱਕਾ ਹੋ ਰਿਹਾ ਹੈ। ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਦਿੱਲੀ ਵਾਂਗ ਪੰਜਾਬ ਦੇ ਸਕੂਲਾਂ ਦੀ ਵੀ ਨੁਹਾਰ ਬਦਲੀ ਜਾਵੇਗੀ।

ਇਹ ਵੀ ਪੜ੍ਹੋ : ਕਾਂਗਰਸ ’ਚ ਤੇਜ਼ ਹੋਈ ਬਗਾਵਤ, ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪਰਨੀਤ ਕੌਰ ਦਾ ਵੱਡਾ ਧਮਾਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News