ਹਰਮੋਹਨ ਧਵਨ ਦੇ ਹੱਕ ''ਚ ਪ੍ਰਚਾਰ ਕਰਨ ਪੁੱਜੇ ''ਸਿਸੋਦੀਆ'' ਨੇ ਰਗੜੇ ਵਿਰੋਧੀ
Tuesday, May 14, 2019 - 12:32 PM (IST)

ਚੰਡੀਗੜ੍ਹ (ਭਗਵਤ) : ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਚੰਡੀਗੜ੍ਹ ਤੋਂ 'ਆਪ' ਉਮੀਦਵਾਰ ਹਰਮੋਹਨ ਧਵਨ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਮੰਗਲਵਾਰ ਨੂੰ ਸ਼ਹਿਰ 'ਚ ਪਹੁੰਚੇ। ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਨੇ ਭਾਜਪਾ ਅਤੇ ਕਾਂਗਰਸ ਦੀ ਸਰਕਾਰ ਦੇਖ ਲਈ ਹੈ ਅਤੇ ਇਹ ਵੀ ਦੇਖ ਲਿਆ ਹੈ ਕਿ ਜਿੱਥੇ-ਜਿੱਥੇ 'ਆਪ' ਪਾਰਟੀ ਨੂੰ ਮੌਕਾ ਮਿਲਿਆ ਹੈ, ਮੁਸ਼ਕਲਾਂ ਦੇ ਬਾਵਜੂਦ ਵੀ ਉੱਥੇ ਬਿਹਤਰ ਕੰਮ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ ਹਰਮੋਹਨ ਧਵਨ ਨੂੰ ਸਭ ਜਾਣਦੇ ਹਨ ਅਤੇ ਉਹ ਐੱਮ. ਪੀ. ਰਹੇ ਹਨ। ਉਨ੍ਹਾਂ ਦੀ ਕਾਰਜਸ਼ੈਲੀ ਵਧੀਆ ਰਹੀ ਹੈ, ਇਸ ਲਈ ਉਨ੍ਹਾਂ ਨੂੰ ਇਕ ਮੌਕਾ ਮਿਲਣਾ ਚਾਹੀਦਾ ਹੈ। ਟਿਕਟਾਂ ਦੀ ਵੰਡ 'ਤੇ ਪੈਸਿਆਂ ਦੇ ਦੋਸ਼ਾਂ ਸਬੰਧੀ ਬੋਲਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦੋਸ਼ ਤਾਂ ਕੋਈ ਵੀ ਲਾ ਸਕਦਾ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਸੀਂ ਨਾਨ ਬੀਜੇਪੀ ਅਤੇ ਨਾਨ ਮੋਦੀ ਸਰਕਾਰ ਬਣਾਵਾਂਗੇ। ਸਿਸੋਦੀਆ ਨੇ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਦੇਸ਼ ਲਈ ਵੱਡਾ ਖਤਰਾ ਦੱਸਿਆ ਹੈ।