ਮਨੀਲਾ ''ਚ ਨਹੀਂ ਰੁਕ ਰਿਹਾ ਪੰਜਾਬੀਆਂ ਦੇ ਕਤਲ ਦਾ ਸਿਲਸਲਾ, ਇੱਕ ਹੋਰ ਨੌਜਵਾਨ ਨੂੰ ਮਾਰੀਆਂ ਗੋਲੀਆਂ

08/28/2020 12:07:06 PM

ਫਰੀਦਕੋਟ/ਕੋਟਕਪੂਰਾ (ਜਗਤਾਰ,ਨਰਿੰਦਰ ਬੈੜ੍ਹ): ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਢੁੱਡੀ ਦੇ ਨੌਜਵਾਨ ਲਵਪ੍ਰੀਤ ਸਿੰਘ (25) ਪੁੱਤਰ ਜਗਰੂਪ ਸਿੰਘ ਬਰਾੜ ਦੀ ਸਵੇਰ ਸਮੇਂ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਮਨੀਲਾ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦਾ ਪਤਾ ਲੱਗਿਆ ਹੈ।

ਇਹ ਵੀ ਪੜ੍ਹੋ: ਨੈਸ਼ਨਲ ਪੱਧਰ ਦੇ ਹਾਕੀ ਖਿਡਾਰੀ ਨੇ ਰਾਂਚੀ 'ਚ ਕੀਤੀ ਖ਼ੁਦਕੁਸ਼ੀ

ਜਾਣਕਾਰੀ ਅਨੁਸਾਰ ਨੌਜਵਾਨ ਲਵਪ੍ਰੀਤ ਸਿੰਘ ਫਾਈਨਾਂਸ ਦਾ ਕੰਮ ਕਰਦਾ ਸੀ ਅਤੇ ਇਹ ਘਟਨਾ ਉਸ ਸਮੇਂ ਵਾਪਰੀ ਜਦ ਉਹ ਨਕਦੀ ਸਮੇਤ ਆਪਣੇ ਦਫ਼ਤਰ ਨੂੰ ਜਾ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਗੁਰਤੇਜ ਸਿੰਘ ਬਰਾੜ ਨੇ ਦੱਸਿਆ ਕਿ ਇਸ ਦੌਰਾਨ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਪੁਲਸ ਅਧਿਕਾਰੀ ਮੇਜਰ ਜੋਨ ਰੀਜਰੇਸੀਅਨ ਚੀਫ਼ ਕਾਰਮੇਟ ਪੀ.ਐੱਨ.ਸੀ ਵੀ ਅਣਪਛਾਤੇ ਵਿਅਕਤੀਆਂ ਦੀਆਂ ਗੋਲੀਆਂ ਨਾਲ ਹਲਾਕ ਹੋ ਗਿਆ। ਇਸ ਅਣ-ਵਿਆਹੁਤਾ ਨੌਜਵਾਨ ਦੀ ਮੌਤ ਕਾਰਨ ਪਿੰਡ 'ਚ ਭਾਰੀ ਸੋਗ ਪਾਇਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਦੀ ਲਾਸ਼ ਨੂੰ ਸਸਕਾਰ ਲਈ ਪਿੰਡ ਲਿਆਉਣ ਵਿੱਚ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ।

ਇਹ ਵੀ ਪੜ੍ਹੋ: ਕੋਵਿਡ-19 ਸੈਂਟਰ ਦੀ ਫ਼ਿਰ ਵਾਇਰਲ ਹੋਈ ਵੀਡੀਓ, ਮਰੀਜ਼ ਦੀ ਹੌਂਸਲਾ ਅਫ਼ਜਾਈ ਲਈ ਨੱਚੀਆਂ ਬੀਬੀਆਂ

ਇਹ ਵੀ ਪੜ੍ਹੋ:  ਕਾਂਗਰਸ ਦੇ ਪਿੱਛੇ ਪਿਆ ਕੋਰੋਨਾ, ਹੁਣ ਸਾਬਕਾ ਰਾਜ ਮੰਤਰੀ ਦੇ ਘਰ ਮਿਲੇ 2 ਪਾਜ਼ੇਟਿਵ ਰੋਗੀ


Shyna

Content Editor

Related News