CM ਮਾਨ ਤੇ ਗੁਰਪ੍ਰੀਤ ਕੌਰ ਨੂੰ ਡਿਪਟੀ ਸਪੀਕਰ ਰੌੜੀ ਨੇ ਤੋਹਫ਼ੇ ਵਜੋਂ ਭੇਟ ਕੀਤੇ ਅੰਬ ਦੇ ਬੂਟੇ

Sunday, Jul 10, 2022 - 09:11 PM (IST)

CM ਮਾਨ ਤੇ ਗੁਰਪ੍ਰੀਤ ਕੌਰ ਨੂੰ ਡਿਪਟੀ ਸਪੀਕਰ ਰੌੜੀ ਨੇ ਤੋਹਫ਼ੇ ਵਜੋਂ ਭੇਟ ਕੀਤੇ ਅੰਬ ਦੇ ਬੂਟੇ

ਗੜ੍ਹਸ਼ੰਕਰ (ਬ੍ਰਹਮਪੁਰੀ) : ਅੰਬੀਆਂ ਦੇ ਦੇਸ਼ ਦੋਆਬਾ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਨ੍ਹਾਂ ਦੀ ਪਤਨੀ ਡਾ. ਗੁਰਪੀਤ ਕੌਰ ਨੂੰ ਦੇਸੀ ਅੰਬਾਂ ਦੇ ਬੂਟੇ ਭੇਟ ਕੀਤੇ। ਗੌਰਤਲਬ ਹੈ ਕਿ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌਡ਼ੀ ਇਲਾਕੇ ਦੀ ਵਾਤਾਵਰਣ ਬਚਾਓ ਕਮੇਟੀ ਦੇ ਸਰਪ੍ਰਸਤ ਵੀ ਹਨ, ਜਿਸ ਤਹਿਤ ‘ਜਨਮ ਦਿਨ ’ਤੇ ਰੁੱਖ’ ਮੁਹਿੰਮ ਤਹਿਤ ਹਰ ਸਾਲ ਸੈਂਕੜੇ ਨਵੇਂ ਰੁੱਖ ਲਗਾਏ ਜਾਂਦੇ ਹਨ। ਰੌੜੀ ਨੇ ਮੁੱਖ ਮੰਤਰੀ ਤੇ ਉਨ੍ਹਾਂ ਦੀ ਪਤਨੀ ਨੂੰ ਅੰਬਾਂ ਦੇ ਬੂਟੇ ਭੇਟ ਕਰਨ ਸੰਬਧੀ ਦੱਸਿਆ ਕਿ ਉਹ ਦੋਆਬੇ ਨਾਲ ਸੰਬੰਧ ਰੱਖਦੇ ਹਨ ਤੇ ਦੋਆਬੇ ਨੂੰ ਅੰਬੀਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਇਥੋਂ ਦੇ ਦੇਸੀ ਅੰਬ ਕਾਫੀ ਮਸ਼ਹੂਰ ਹਨ।

ਇਹ ਖ਼ਬਰ ਵੀ ਪੜ੍ਹੋ : ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਲਈ ਸਿਆਸੀ ਤੇ ਸਮਾਜਸੇਵੀ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ

ਉਨ੍ਹਾਂ ਕਿਹਾ ਕਿ ਹੁਣ ਦੋਆਬੇ ’ਚੋਂ ਅੰਬਾਂਂ ਦੇ ਬਾਗ ਅਲੋਪ ਹੋ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਮੁੱਖ ਮੰਤਰੀ ਤੇ ਉਨ੍ਹਾਂ ਦੀ ਪਤਨੀ ਨੂੰ ਇਹ ਬੂਟੇ ਤੋਹਫ਼ੇ ਦੇ ਰੂਪ ’ਚ ਦੇਣਾ ਜਿਥੇ ਵਾਤਾਵਰਣ ਨੂੰ ਸ਼ੁੱਧ ਕਰਨਾ ਹੈ, ਉੱਥੇ ਹੀ ਦੋਆਬੇ ’ਚ ਅੰਬਾਂ ਦੇ ਰੁੱਖਾਂ ਨੂੰ ਮੁੜ ਲਗਵਾਉਣ ਦੀ ਇਕ ਸੰਕੇੇਤਕ ਮੰਗ ਵੀ ਹੈ।

ਇਹ ਖ਼ਬਰ ਵੀ ਪੜ੍ਹੋ : ਵੱਖਰੀ ਹਾਈਕੋਰਟ ਤੇ ਵਿਧਾਨ ਸਭਾ ਨੂੰ ਲੈ ਕੇ CM ਮਾਨ ਦੇ ਬਿਆਨ ’ਤੇ ਭੜਕੇ ਸੁਖਬੀਰ ਬਾਦਲ, ਕਹੀਆਂ ਇਹ ਗੱਲਾਂ


author

Manoj

Content Editor

Related News