ਅੰਧ ਵਿਸ਼ਵਾਸ ਨੇ ਟੱਪੀਆਂ ਹੱਦਾਂ, ਜਲੰਧਰ ’ਚ ਮੰਗਲੀਕ ਅਧਿਆਪਕਾ ਨੇ ਰਚਾਇਆ 13 ਸਾਲਾ ਮੁੰਡੇ ਨਾਲ ਵਿਆਹ

Thursday, Mar 18, 2021 - 06:50 PM (IST)

ਅੰਧ ਵਿਸ਼ਵਾਸ ਨੇ ਟੱਪੀਆਂ ਹੱਦਾਂ, ਜਲੰਧਰ ’ਚ ਮੰਗਲੀਕ ਅਧਿਆਪਕਾ ਨੇ ਰਚਾਇਆ 13 ਸਾਲਾ ਮੁੰਡੇ ਨਾਲ ਵਿਆਹ

ਜਲੰਧਰ— ਅੰਧ ਵਿਸ਼ਵਾਸ ਲੋਕਾਂ ’ਚ ਕਿਸ ਤਰ੍ਹਾਂ ਵੱਧ ਗਿਆ ਹੈ, ਇਸ ਦਾ ਅੰਦਾਜ਼ਾ ਤੁਸੀਂ ਜਲੰਧਰ ਜ਼ਿਲ੍ਹੇ ਦੀ ਇਸ ਖ਼ਬਰ ਤੋਂ ਲਗਾ ਸਕਦੇ ਹੋ। ਜਲੰਧਰ ਦੇ ਬਸਤੀ ਬਾਵਾ ਖੇਲ ’ਚੋਂ ਅੰਧ ਵਿਸ਼ਵਾਸ ਦਾ ਇਕ ਅਜਿਹਾ ਮਾਮਲਾ ਸਾਹਮਣਾ ਆਇਆ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਜਲੰਧਰ ਦੇ ਬਸਤੀ ਬਾਵਾ ਖੇਲ ’ਚ ਇਕ ਅਧਿਆਪਕਾ ਨੇ ਆਪਣਾ ਮੰਗਲੀਕ ਦਾ ਦੋਸ਼ ਦੂਰ ਕਰਨ ਲਈ ਟਿਊਸ਼ਨ ’ਚ ਪੜ੍ਹਨ ਵਾਲੇ ਆਪਣੇ ਹੀ 13 ਸਾਲਾ ਬੱਚੇ ਨਾਲ ਵਿਆਹ ਕਰ ਲਿਆ, ਇਥੇ ਹੀ ਬਸ ਨਹੀਂ ਵਿਆਹ ਦੀਆਂ ਰਸਮਾਂ ਨਿਭਾਉਣ ਤੋਂ ਬਾਅਦ ’ਚ ਫਿਰ ਸੋਗ ਦੀਆਂ ਰਸਮਾਂ ਵੀ ਨਿਭਾਈਆਂ ਗਈਆਂ।

ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ’ਚ ਹੋਲੇ-ਮਹੱਲੇ ਮੌਕੇ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਇਹ ਹੁਕਮ

ਇੰਝ ਖੱਲ੍ਹੀ ਸਾਰੇ ਡਰਾਮੇ ਦੀ ਪੋਲ 
ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਬੱਚੇ ਨੇ ਘਰ ਆ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸ ਦੇ ਬਾਅਦ ਪਰਿਵਾਰ ਵੱਲੋਂ ਮਾਮਲਾ ਪੁਲਸ ਤੱਕ ਪਹੰੁਚਾਇਆ। ਹਾਲਾਂਕਿ ਬਾਅਦ ’ਚ ਦੋਵੇਂ ਧਿਰਾਂ ’ਚ ਸੁਲਹ ਹੋ ਗਈ। ਪੂਰੇ ਸ਼ਹਿਰ ’ਚ ਇਸ ਵਿਆਹ ਦੀ ਖ਼ੂਬ ਚਰਚਾ ਕੀਤੀ ਜਾ ਰਹੀ ਹੈ। 
ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਬਸਤੀ ਬਾਵਾ ਖੇਲ ਇਲਾਕੇ ਦੀ ਅਧਿਆਪਕਾ ਨੇ ਉਨ੍ਹਾਂ ਦੇ ਬੇਟੇ ਨੂੰ 6 ਦਿਨਾਂ ਤੱਕ ਆਪਣੇ ਘਰ ’ਚ ਕੈਦ ਕਰਕੇ ਰੱਖਿਆ ਅਤੇ ਉਸ ਨਾਲ ਵਿਆਹ ਦੀਆਂ ਸਾਰੀਆਂ ਰਸਮਾਂ ਕੀਤੀਆਂ। 

ਇਹ ਵੀ ਪੜ੍ਹੋ : ਰੂਪਨਗਰ ਜ਼ਿਲ੍ਹੇ ’ਚ ਫਟਿਆ ਕੋਰੋਨਾ ਬੰਬ, 109 ਦੀ ਰਿਪੋਰਟ ਪਾਜ਼ੇਟਿਵ, 5 ਇਲਾਕੇ ਮਾਈਕ੍ਰੋ ਕੰਨਟੇਨਮੈਂਟ ਜ਼ੋਨ ਐਲਾਨੇ

PunjabKesari

ਇਸ ਦੌਰਾਨ ਹਲਦੀ-ਮਹਿੰਦੀ ਦੀਆਂ ਰਸਮਾਂ ਵੀ ਹੋਈਆਂ ਅਤੇ ਸੁਹਾਗਰਾਤ ਦਾ ਨਾਟਕ ਵੀ ਕੀਤਾ ਗਿਆ। ਇਸ ਦੇ ਬਾਅਦ ਲੜਕੀ ਨੇ ਸੁਹਾਗ ਦੀਆਂ ਚੂੜੀਆਂ ਤੋੜ ਕੇ ਵਿਧਵਾ ਹੋਣ ਦਾ ਸੋਗ ਮਨਾਇਆ। ਇਹ ਸਾਰੀਆਂ ਰਸਮਾਂ ਸਿਰਫ਼ ਪੰਡਿਤ ਅਤੇ ਕੁੜੀ ਪਰਿਵਾਰ ਵਾਲਿਆਂ ਦੀ ਮੌਜੂਦਗੀ ’ਚ ਨਿਭਾਈਆਂ ਗਈਆਂ। ਬਾਅਦ ’ਚ ਬੱਚੇ ਨੂੰ ਘਰ ਭੇਜ ਦਿੱਤਾ ਗਿਆ। ਜਦੋਂ ਬੱਚੇ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਪਰਿਵਾਰ ਵਾਲੇ ਭੜਕ ਗਏ ਅਤੇ ਥਾਣੇ ਪਹੁੰਚੇ। ਥਾਣੇ ’ਚ ਪੰਡਿਤ ਵੱਲੋਂ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਇਹ ਸਭ ਮੰਗਲੀਕ ਦੋਸ਼ ਨੂੰ ਤੋੜਨ ਲਈ ਨਾਟਕ ਕੀਤਾ ਗਿਆ ਹੈ। ਮਹਾਨਗਰ ’ਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ। 

ਇਹ ਵੀ ਪੜ੍ਹੋ : ਨੂੰਹ ਵੱਲੋਂ ਕੀਤੀ ਬੇਇੱਜ਼ਤੀ ਨਾ ਸਹਾਰ ਸਕਿਆ ਸਹੁਰਾ, ਚੁੱਕਿਆ ਖ਼ੌਫ਼ਨਾਕ ਕਦਮ

ਜਾਣੋ ਕੀ ਹੈ ਪੂਰਾ ਮਾਮਲਾ 
ਬਸਤੀ ਬਾਵਾ ਖੇਲ ਦੇ ਇਕ ਇਲਾਕੇ ’ਚ ਰਹਿਣ ਵਾਲੀ ਇਸ ਕੁੜੀ ਦਾ ਵਿਆਹ ਨਹੀਂ ਹੋ ਰਿਹਾ ਸੀ। ਪਰਿਵਾਰ ਨੇ ਜਨਮ ਪਤਰੀ (ਟੇਵਾ) ਵਿਖਾਇਆ ਤਾਂ ਪੰਡਿਤ ਨੇ ਕਿਹਾ ਕਿ ਕੁੜੀ ’ਚ ਮੰਗਲ ਦਾ ਦੋਸ਼ ਹੈ। ਮੰਗਲੀਕ ਕੁੜੀ ਦਾ ਵਿਆਹ ਉਦੋਂ ਹੀ ਸਫ਼ਲ ਹੁੰਦਾ ਹੈ ਜਦੋਂ ਉਸ ਦੀ ਕੁੰਡਲੀ ’ਚੋਂ ਇਹ ਦੋਸ਼ ਹਟਾਇਆ ਜਾਵੇ। ਇਸ ਲਈ ਇਹ ਸਭ ਕੀਤਾ ਹੈ। ਪੰਡਿਤ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੁੰਡੇ ਨੂੰ ਅਜਿਹਾ ਕੁਝ ਨਹੀਂ ਹੋਵੇਗਾ। 

ਕੁੜੀ ਟਿਊਸ਼ਨ ਪੜ੍ਹਾਉਂਦੀ ਸੀ ਅਤੇ 13 ਸਾਲ ਦਾ ਇਹ ਬੱਚਾ ਉਸ ਦੇ ਕੋਲ ਟਿਊਸ਼ਨ ਪੜ੍ਹਦਾ ਸੀ। ਇਕ ਦਿਨ ਕੁੜੀ ਨੇ ਕਿਹਾ ਕਿ ਉਹ ਬੱਚੇ ਨੂੰ ਕੁਝ ਦਿਨਾਂ ਲਈ ਆਪਣੇ ਕੋਲ ਰੱਖੇਗੀ। ਇਥੇ ਰਹਿ ਕੇ ਉਹ ਪੇਪਰਾਂ ਦੀ ਤਿਆਰੀ ਕਰੇਗਾ ਅਤੇ ਪੇਪਰਾਂ ਵਿਚ ਚੰਗੇ ਨੰਬਰ ਆਉਣਗੇ। ਪਰਿਵਾਰ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੇ ਚੰਗੇ ਭਵਿੱਖ ਕਰਕੇ ਰਾਜ਼ੀ ਹੋ ਗਏ ਅਤੇ ਕਰੀਬ 10 ਦਿਨਾਂ ਤੱਕ ਕੁੜੀ ਦੇ ਘਰ ਰਿਹਾ। ਉਥੇ ਹੀ ਪੁਲਸ ਜਾਂਚ ’ਚ ਇਹ ਖੁਲਾਸਾ ਹੋਇਆ ਹੈ ਕਿ ਵਿਆਹ ਦੀਆਂ ਰਸਮਾਂ ਅਤੇ ਮੌਤ ਦਾ ਇਹ ਸਾਰਾ ਡਰਾਮਾ ਕਰੀਬ 6 ਦਿਨਾਂ ਤੱਕ ਚੱਲਗਾ ਰਿਹਾ। 

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News