ਦੁਖ਼ਦਾਈ ਖ਼ਬਰ: ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

Monday, Jul 20, 2020 - 03:50 PM (IST)

ਦੁਖ਼ਦਾਈ ਖ਼ਬਰ: ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

ਮੰਡੀ ਲਾਧੂਕਾ (ਸੰਧੂ) : ਇਥੋਂ ਦੇ ਪਿੰਡ ਚੱਕ ਪੁੰਨਾ ਵਾਲੀ ਖਲਚੀਆਂ 'ਚ ਕਰੰਟ ਲੱਗਣ ਨਾਲ 35 ਸਾਲਾ ਕਿਸਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸਾਨ ਆਪਣੇ ਪਿੱਛੇ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ। 

ਇਹ ਵੀ ਪੜ੍ਹੋਂ : ਕੁੜੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਆਪਣੇ ਹੀ ਪਿਤਾ ਦਾ ਬੇਨਕਾਬ ਕੀਤਾ ਚਿਹਰਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਜੰਗੀਰ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਗੁਰਦਾਸ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਚੱਕ ਪੁੰਨਾ ਵਾਲੀਆਂ ਖਲਚੀਆਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜਾਰਾ ਚਲਾ ਰਿਹਾ ਸੀ ਅਤੇ ਉਸਦੀ ਥੋੜੀ ਜਿਹੀ ਹੀ ਜ਼ਮੀਨ ਸੀ। ਬੀਤੀ ਸ਼ਾਮ ਜਦ ਉਹ ਆਪਣੇ ਖੇਤ 'ਚ ਮੋਟਰ ਚਲਾਉਣ ਗਿਆ ਤਾਂ ਕਰੰਟ ਲੱਗਣ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋਂ : ਅਕਾਲੀ ਦਲ ਲਈ ਕੋਈ ਗਠਜੋੜ ਨਹੀਂ ਸਗੋਂ ਕਿਸਾਨੀ ਹਿੱਤ ਪਹਿਲਾਂ: ਸੁਖਬੀਰ ਬਾਦਲ


author

Baljeet Kaur

Content Editor

Related News