ਜੇ. ਈ. ਨੇ ਬਿਜਲੀ ਬੋਰਡ ਦੇ ਦਫ਼ਤਰ ‘ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Wednesday, Jul 01, 2020 - 11:33 AM (IST)

ਜੇ. ਈ. ਨੇ ਬਿਜਲੀ ਬੋਰਡ ਦੇ ਦਫ਼ਤਰ ‘ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਮਾਹਿਲਪੁਰ (ਜਸਵੀਰ, ਮੁੱਗੋਵਾਲ)— ਮਾਹਿਲਪੁਰ ਸ਼ਹਿਰ ਦੀ ਸੰਘਣੀ ਆਬਾਦੀ ‘ਚ ਸਥਿਤ ਦੀਵਾਨਖਾਨਾ ਨੇੜੇ ਬਿਜਲੀ ਬੋਰਡ ਦੇ ਦਫ਼ਤਰ ’ਚ ਇਕ ਵਿਅਕਤੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਮਿ੍ਰਤਕ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਭਾਮ ਵਜੋਂ ਹੋਈ ਹੈ, ਕਿ ਬਤੌਰ ਜੇ. ਈ. ਤਾਇਨਾਤ ਸੀ। ਹਰਜਿੰਦਰ ਸਿੰਘ ਨੇ ਬੀਤੇ ਦਿਨ ਸਵੇਰੇ ਡਿਊਟੀ ‘ਤੇ ਪਹੁੰਚ ਕੇ ਸ਼ੱਕੀ ਹਾਲਾਤ ‘ਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੀ ਪਤਨੀ ਇੰਦਰਜੀਤ ਕੌਰ ਅਤੇ ਭਰਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਜਿੰਦਰ ਸਿੰਘ ਕਈ ਦਿਨਾਂ ਤੋਂ ਕੰਮ ਤੋਂ ਪਰੇਸ਼ਾਨ ਸੀ ਪਰ ਸਾਨੂੰ ਕੁਝ ਨਹੀ ਦੱਸਿਆ। ਬੀਤੇ ਦਿਨ ਸਵੇਰੇ 8 ਵਜੇ ਦੇ ਲਗਭਗ ਉਹ ਆਪਣੀ ਐਕਟਿਵਾ ਨੰਬਰ ਪੀ. ਬੀ.-07-ਏ. ਟੀ.-3483 ‘ਤੇ ਰੋਜ਼ਾਨਾ ਦੀ ਤਰ੍ਹਾਂ ਡਿਊਟੀ ‘ਤੇ ਆਇਆ ਸੀ। ਉਨ੍ਹਾਂ ਦੱਸਿਆ ਕਿ ਸਾਨੂੰ ਸਵੇਰੇ 10 ਵਜੇ ਦੇ ਕਰੀਬ ਪੁਲਸ ਕਰਮਚਾਰੀਆਂ ਦਾ ਫੋਨ ਆਇਆ ਕਿ ਹਰਜਿੰਦਰ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਇਸ ਸਬੰਧ ‘ਚ ਲੋੜੀਂਦੀ ਕਾਰਵਾਈ ਕਰਦੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।


author

shivani attri

Content Editor

Related News