ਬੀਮਾਰੀ ਨੇ ਕਰ ਦਿੱਤਾ ਇੰਨਾ ਮਜਬੂਰ ਕਿ ਦੁਖੀ ਹੋ ਕੇ ਸ਼ਖਸ ਨੇ ਚੁੱਕਿਆ ਅਜਿਹਾ ਖੌਫਨਾਕ ਕਦਮ

06/11/2017 7:04:05 PM

ਗੋਨਿਆਣਾ ਮੰਡੀ(ਗੋਰਾ ਲਾਲ)— ਮਾਲਵੇ ਦੇ ਖੇਤਰ 'ਚ ਕੈਂਸਰ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਇਹ ਕੈਂਸਰ ਇਸ ਹੱਦ ਤਕ ਪਹੁੰਚ ਚੁੱਕਾ ਹੈ ਕਿ ਲੋਕ ਇਸ ਤੋਂ ਤੰਗ ਆ ਕੇ ਖੁਦ ਹੀ ਖੁਦਕੁਸ਼ੀ ਕਰ ਰਹੇ ਹਨ। ਜਰਨੈਲ ਸਿੰਘ ਪੁੱਤਰ ਬਚਨ ਸਿੰਘ ਪਿੰਡ ਕੋਠੇ ਨਾਥਿਆਣਾ ਜ਼ਿਲਾ ਬਠਿੰਡਾ ਨੇ ਸ਼ਨੀਵਾਰ ਦੀ ਸਵੇਰੇ ਜੰਮੂਤਵੀ-ਬਠਿੰਡਾ ਗੱਡੀ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਘਟਨਾ ਪਿੰਡ ਨਿਹਿਆਂ ਵਾਲਾ ਕੋਲ ਹੋਈ। ਮ੍ਰਿਤਕ ਦੇ ਬੇਟੇ ਨੈਬ ਸਿੰਘ ਦੱਸਿਆ ਕਿ ਉਸ ਦੇ ਪਿਤਾ ਚਾਰ ਸਾਲ ਤੋਂ ਗਲੇ ਦੇ ਕੈਂਸਰ ਕਾਰਨ ਪੀੜਤ ਸਨ। ਉਨ੍ਹਾਂ ਕੋਲ ਇਲਾਜ ਲਈ ਪੈਸੇ ਨਹੀਂ ਸਨ। ਇਹ ਬੀਮਾਰੀ ਇਸ ਹੱਦ ਤਕ ਵਧ ਗਈ ਸੀ ਕਿ ਹੁਣ ਉਹ ਨਾ ਤਾਂ ਕੁਝ ਪੀ ਸਕਦਾ ਸਨ ਅਤੇ ਨਾ ਹੀ ਕੁਝ ਖਾ ਸਕਦਾ ਸਨ। ਸ਼ਨੀਵਾਰ ਨੂੰ ਆਪਣੀ ਬੀਮਾਰੀ ਤੋਂ ਤੰਗ ਆ ਕੇ ਉਨ੍ਹਾਂ ਨੇ ਆਪਣੀ ਜੀਵਨ-ਲੀਲਾ ਗੱਡੀ ਹੇਠਾਂ ਆ ਕੇ ਖਤਮ ਕਰ ਲਈ ਹੈ। ਮੌਕੇ 'ਤੇ ਜੀ. ਆਰ. ਪੀ. ਦੀ ਟੀਮ ਨੇ ਪਹੁੰਚ ਕੇ ਮ੍ਰਿਤਕ ਦੇ ਬੇਟੇ ਦਾ ਬਿਆਨ ਲੈ ਕੇ ਧਾਰਾ 174 ਤਹਿਤ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ।


Related News