ਜਲੰਧਰ: ਮਹਿਲਾ ਥਾਣੇਦਾਰ ਦੇ ਐੱਨ. ਆਰ. ਆਈ. ਪਤੀ ਨੇ ਲਿਆ ਫਾਹਾ

Tuesday, Jul 09, 2019 - 06:02 PM (IST)

ਜਲੰਧਰ: ਮਹਿਲਾ ਥਾਣੇਦਾਰ ਦੇ ਐੱਨ. ਆਰ. ਆਈ. ਪਤੀ ਨੇ ਲਿਆ ਫਾਹਾ

ਜਲੰਧਰ (ਮਹੇਸ਼)— ਪੰਜਾਬ ਪੁਲਸ ਦੀ ਵੇਟ ਲਿਫਟਰ ਮਹਿਲਾ ਥਾਣੇਦਾਰ ਦੇ 34 ਸਾਲਾ ਐੱਨ. ਆਰ. ਆਈ. ਪਤੀ ਨੇ ਪੀ. ਏ. ਪੀ. ਸਥਿਤ ਸਰਕਾਰੀ ਕੁਆਰਟਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਵਜੋਧ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਭੋਰਸੀ, ਬਾਬਾ ਬਕਾਲਾ ਜ਼ਿਲਾ ਅੰਮ੍ਰਿਤਸਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ 2018 'ਚ ਨਵਜੋਧ ਇਟਲੀ ਤੋਂ ਵਾਪਸ ਆਇਆ ਸੀ ਅਤੇ ਅਜੇ ਤੱਕ ਉਹ ਵਾਪਸ ਵਿਦੇਸ਼ ਨਹੀਂ ਗਿਆ ਸੀ।

ਮ੍ਰਿਤਕ ਦੀ ਪਤਨੀ ਏ. ਐੱਸ. ਆਈ. ਰਜਵੰਤ ਕੌਰ ਨੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੈਂਟ ਦੇ ਏ. ਐੱਸ. ਆਈ. ਕੁਲਦੀਪ ਨੂੰ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਅੱਜ ਸਵੇਰੇ 6 ਵਜੇ ਆਪਣੇ ਸਰਕਾਰੀ ਕੁਆਰਟਰ ਨੰਬਰ-472 ਨੇੜੇ ਪੀ. ਏ. ਪੀ. ਗੇਟ ਨੰਬਰ-4 ਤੋਂ ਪ੍ਰੈਕਟਿਸ ਲਈ ਗਰਾਊਂਡ 'ਚ ਗਈ ਸੀ। ਕੁਆਰਟਰ 'ਚ ਉਸ ਦਾ ਡੇਢ ਸਾਲ ਦਾ ਬੇਟਾ ਅਤੇ ਪਤੀ ਨਵਜੋਧ ਸੀ। ਕਰੀਬ 6.30 ਵਜੇ ਉਸ ਦੇ ਪਤੀ ਨੇ ਉਸ ਨੂੰ ਫੋਨ ਕਰਕੇ ਪੁੱਛਿਆ ਕਿ ਕੁਆਰਟਰ ਕਿੰਨੀ ਦੇਰ ਤੱਕ ਵਾਪਸ ਆਉਣਾ ਹੈ। ਉਸ ਦੇ ਜਵਾਬ ਦੇਣ ਤੋਂ ਬਾਅਦ ਉਸ ਨੇ ਫੋਨ ਕੱਟ ਦਿੱਤਾ ਅਤੇ 7 ਵਜੇ ਦੇ ਕਰੀਬ ਜਦੋਂ ਉਹ ਵਾਪਸ ਕੁਆਰਟਰ ਪਹੁੰਚੀ ਤਾਂ ਪਤੀ ਲਾਸ਼ ਪੱਖੇ ਨਾਲ ਲਟਕਦੀ ਦੇਖ ਕੇ ਹੈਰਾਨ ਰਹਿ ਗਈ। ਕਮਰੇ 'ਚ ਡੇਢ ਸਾਲ ਦਾ ਬੱਚਾ ਰੋ ਰਿਹਾ ਸੀ। 

ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਨਵਜੋਧ ਦੀ ਪਤਨੀ ਰਜਵੰਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਨਵਜੋਧ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਮਾਂ-ਬਾਪ ਵੱਲੋਂ ਵੀ ਕਿਸੇ ਤਰ੍ਹਾਂ ਦਾ ਸ਼ੱਕ ਨਾ ਜਤਾਉਣ 'ਤੇ ਪੁਲਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ।


author

shivani attri

Content Editor

Related News