ਸ਼ਰਾਬ ਪਿਲਾਉਣ ਮਗਰੋਂ ਪਲੰਬਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਥਪਥ ਮਿਲੀ ਲਾਸ਼

Wednesday, Nov 18, 2020 - 08:53 AM (IST)

ਸ਼ਰਾਬ ਪਿਲਾਉਣ ਮਗਰੋਂ ਪਲੰਬਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਥਪਥ ਮਿਲੀ ਲਾਸ਼

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-44 ਲੇਬਰ ਚੌਂਕ ਕੋਲ ਖੂਨ ਨਾਲ ਲੱਥਪਥ ਪਲੰਬਰ ਦੀ ਲਾਸ਼ ਮਿਲੀ, ਜਿਸ ਦੇ ਸਿਰ ਅਤੇ ਮੂੰਹ ’ਤੇ ਪੱਥਰ ਮਾਰ ਕੇ ਕਤਲ ਕੀਤਾ ਗਿਆ ਹੈ। ਪੁਲਸ ਨੇ ਫਾਰੈਂਸਿਕ ਟੀਮ ਨੂੰ ਬੁਲਾਇਆ। ਟੀਮ ਨੇ ਮੌਕੇ ਤੋਂ ਖੂਨ ਨਾਲ ਲਿੱਬੜਿਆ ਪੱਥਰ ਜ਼ਬਤ ਕੀਤਾ ਹੈ ਅਤੇ ਜ਼ਮੀਨ ਤੋਂ ਖੂਨ ਦੇ ਨਮੂਨੇ ਲਏ ਹਨ। ਮ੍ਰਿਤਕ ਦੀ ਪਛਾਣ ਜਗਤਪੁਰਾ ਦੇ ਜਸਪਾਲ (32) ਦੇ ਰੂਪ 'ਚ ਹੋਈ ਹੈ।

ਇਹ ਵੀ ਪੜ੍ਹੋ : ਵਿਧਵਾ ਬੀਬੀ ਵੱਲੋਂ ਲਾਏ ਜਬਰ-ਜ਼ਿਨਾਹ ਦੇ ਦੋਸ਼ਾਂ 'ਤੇ 'ਸਿਮਰਜੀਤ ਬੈਂਸ' ਦਾ ਬਿਆਨ ਆਇਆ ਸਾਹਮਣੇ

ਸੈਕਟਰ-34 ਥਾਣਾ ਪੁਲਸ ਨੇ ਲਾਸ਼ ਨੂੰ ਜੀ. ਐੱਮ. ਐੱਸ. ਐੱਚ.-16 ਦੇ ਮੁਰਦਾ ਘਰ 'ਚ ਰਖਵਾ ਦਿੱਤਾ ਹੈ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਜਸਪਾਲ ਦਾ ਕਤਲ ਸ਼ਰਾਬ ਪਿਲਾਉਣ ਤੋਂ ਬਾਅਦ ਉਸ ਦੇ ਸਾਥੀ ਨੇ ਕੀਤਾ ਹੈ। ਸੈਕਟਰ-34 ਥਾਣਾ ਪੁਲਸ ਕਾਤਲ ਦੀ ਭਾਲ 'ਚ ਲੱਗ ਗਈ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਫ਼ੌਜ, ਪੁਲਸ, ਪੈਰਾ-ਮਿਲਟਰੀ ਫੋਰਸ ਨਾਲ ਸਬੰਧਿਤ ਸਾਮਾਨ ਦੀ ਵਿਕਰੀ 'ਤੇ ਰੋਕ
ਲੈਂਟਰ ਦਾ ਕੰਮ ਕਰਨ ਵਾਲੇ ਨੇ ਵੇਖਿਆ
ਮੰਗਲਵਾਰ ਸਵੇਰੇ ਕਰੀਬ 7.30 ਵਜੇ ਲੈਂਟਰ ਦਾ ਕੰਮ ਕਰਨ ਵਾਲਾ ਰਾਜਿੰਦਰ ਸੈਕਟਰ-44 ਸਥਿਤ ਲੇਬਰ ਚੌਂਕ ’ਤੇ ਦਿਹਾੜੀ ਲਈ ਆਇਆ ਸੀ। ਉਸ ਨੇ ਵੇਖਿਆ ਕਿ ਚੌਂਕ ਕੋਲ ਝਾੜੀਆਂ 'ਚ ਇਕ ਵਿਅਕਤੀ ਖੂਨ ਨਾਲ ਲੱਥਪਥ ਪਿਆ ਹੋਇਆ ਹੈ। ਜਦੋਂ ਉਹ ਕੋਲ ਗਿਆ ਤਾਂ ਉਸ ਦੀ ਪਛਾਣ ਹੋਈ। ਰਾਜਿੰਦਰ ਨੇ ਜਸਪਾਲ ਦੇ ਕਤਲ ਦੀ ਜਾਣਕਾਰੀ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : ਚੰਡੀਗੜ੍ਹ ਘੁੰਮਣ ਵਾਲੇ ਸੈਲਾਨੀਆਂ ਲਈ ਚੰਗੀ ਖ਼ਬਰ, ਫਿਰ ਤੋਂ ਖੁੱਲ੍ਹਣ ਜਾ ਰਿਹਾ 'ਰਾਕ ਗਾਰਡਨ'
ਉਸ ਦੇ ਸਿਰ ਦੇ ਇਕ ਪਾਸੇ ਅਤੇ ਨੱਕ ’ਤੇ ਪੱਥਰਾਂ ਨਾਲ ਵਾਰ ਕੀਤੇ ਗਏ ਸਨ। ਜਾਂਚ 'ਚ ਪਤਾ ਚੱਲਿਆ ਕਿ ਜਸਪਾਲ ਦਾ ਕਤਲ ਉਸ ਨਾਲ ਕੰਮ ਕਰਨ ਵਾਲੇ ਲੋਕਾਂ ਨੇ ਕੀਤਾ ਹੈ। ਪੁਲਸ ਪਤਾ ਕਰ ਰਹੀ ਹੈ ਕਿ ਆਖਰੀ ਵਾਰ ਉਹ ਕਿਹੜੇ-ਕਿਹੜੇ ਲੋਕਾਂ ਨਾਲ ਗਿਆ ਸੀ।


 


author

Babita

Content Editor

Related News