ਮੁਕੰਦਪੁਰ: ਇਕਤਰਫ਼ਾ ਪਿਆਰ 'ਚ ਸਿਰਫਿਰੇ ਆਸ਼ਿਕ ਦਾ ਕਾਰਾ, ਕੁੜੀ ਦੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ

Wednesday, Feb 23, 2022 - 01:16 PM (IST)

ਮੁਕੰਦਪੁਰ: ਇਕਤਰਫ਼ਾ ਪਿਆਰ 'ਚ ਸਿਰਫਿਰੇ ਆਸ਼ਿਕ ਦਾ ਕਾਰਾ, ਕੁੜੀ ਦੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ

ਮੁਕੰਦਪੁਰ (ਸੰਜੀਵ)- 20 ਫਰਵਰੀ ਦੀ ਰਾਤ ਕਸਬਾ ਮੁਕੰਦਪੁਰ ਦੇ ਸ਼ਮਸ਼ਾਨਘਾਟ ਨੇੜੇ ਕਣਕ ਦੇ ਖੇਤਾਂ ਵਿਚ ਇਕ ਪ੍ਰਵਾਸੀ ਮਜ਼ਦੂਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਘਟਨਾ ਦੇ ਸਬੰਧ ਵਿਚ ਮਾਣਯੋਗ ਐੱਸ. ਐੱਸ. ਪੀ. ਨਵਾਂਸ਼ਹਿਰ ਨੇ ਡੀ. ਐੱਸ. ਪੀ. ਬੰਗਾ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਤਾਂ ਉਨ੍ਹਾਂ ਟੀਮਾਂ ਵੱਲੋਂ ਤੁਰੰਤ ਕਾਰਵਾਈ ਆਰੰਭ ਕਰਦੇ ਹੋਏ ਕਤਲ ਕੇਸ ਦੇ ਆਈ. ਓ. ਹਰਜਿੰਦਰ ਸਿੰਘ ਨੇ ਮੁਕੰਦਪੁਰ ਫਗਵਾੜਾ ਰੋੜ ’ਤੇ ਸਥਿਤ ਡੇਰਾ ਸੱਚਾ ਸੌਦਾ ਤੋਂ ਥੋੜੀ ਦੂਰ ਅੱਗੇ ਨਹਿਰ ’ਤੋਂ ਕਾਤਲ ਨੂੰ ਫੜ ਲਿਆ।

ਇਹ ਵੀ ਪੜ੍ਹੋ: ਬਲਾਇੰਡ ਇੰਸਟੀਚਿਊਟ ’ਚ ਪਹੁੰਚੇ ਮੁੱਖ ਮੰਤਰੀ ਚੰਨੀ ਨੇ ਨੇਤਰਹੀਣ ਬੱਚਿਆਂ ਨੂੰ ਵਰਤਾਰਿਆ ਖਾਣਾ, ਕਹੀ ਇਹ ਗੱਲ

PunjabKesari

ਜਦੋਂ ਥਾਣੇ ਲਿਆ ਕੇ ਉਸ ਤੋਂ ਪੁੱਛ ਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਰਿਸ਼ੀਕੇਸ਼ ਮੰਡਲ ਪੁੱਤਰ ਸੁਰੇਸ਼ ਮੰਡਲ ਵਾਸੀ ਖੋਪੀ ਜ਼ਿਲ੍ਹਾ ਮਹੁਤਾਰੀ ਨੇਪਾਲ ਦੱਸਿਆ। ਉਸ ਨੇ ਦੱਸਿਆ ਕਿ ਉਹ ਮ੍ਰਿਤਕ ਹੇਰੋ ਮਾਰਡੀ ਦੀ ਬੇਟੀ ਨਾਲ ਪਿਆਰ ਕਰਦਾ ਸੀ ਪਰ ਉਹ ਪਿਆਰ ਨੂੰ ਸਵੀਕਾਰ ਨਹੀਂ ਕਰਦੀ ਸੀ, ਇਸ ਇਕਤਰਫਾ ਪਿਆਰ ਦੇ ਚਲਦੇ ਉਸ ਦੇ ਪਿਤਾ ਨੂੰ ਦਾਤਰ ਨਾਲ ਗਰਦਨ ’ਤੇ 7 ਟੱਕ ਮਾਰ ਕੇ ਮਾਰ ਦਿੱਤਾ।

ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਦੋ ਪਿੰਡਾਂ 'ਚ ਨਹੀਂ ਪਈ ਇਕ ਵੀ ਵੋਟ, ਜਾਣੋ ਕੀ ਰਿਹਾ ਕਾਰਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News