ਪੁੱਤ ਬਣਿਆ ਕਪੁੱਤ, ਪੈਸਿਆਂ ਖਾਤਿਰ ਬਜ਼ੁਰਗ ਪਿਓ ਨੂੰ ਦਿੱਤੀ ਬੇਰਹਿਮ ਮੌਤ

09/23/2020 11:15:46 AM

ਸ਼ਾਹਕੋਟ (ਜ.ਬ.)— ਬੀਤੇ ਦਿਨੀਂ ਮਾਲੂਪੁਰ ਵਿਖੇ ਖੇਤਾਂ 'ਚ ਬਣੇ ਇਕ ਡੇਰੇ ਤੋਂ 70 ਸਾਲ ਦੇ ਬਜ਼ੁਰਗ ਦੀ ਲਾਸ਼ ਮਿਲੀ ਸੀ। ਇਸ ਕੇਸ ਦੀ ਗੁੱਥੀ ਐੱਸ. ਆਈ. ਸੁਰਿੰਦਰ ਕੁਮਾਰ ਮੁੱਖ ਥਾਣਾ ਅਫਸਰ ਸ਼ਾਹਕੋਟ, ਸੰਜੀਵਨ ਸਿੰਘ ਐੱਸ. ਆਈ. ਮੁਖੀ ਪੁਲਸ ਚੌਕੀ ਮਲਸੀਆਂ ਅਤੇ ਪੁਲਸ ਪਾਰਟੀ ਵੱਲੋਂ 48 ਘੰਟਿਆਂ ਵਿਚ ਸੁਲਝਾ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ 'ਚ ਪਤਾ ਲੱਗਾ ਕਿ ਬਜ਼ੁਰਗ ਦਾ ਪੁੱਤ ਹੀ ਉਸ ਦਾ ਕਾਤਲ ਹੈ। ਕਤਲ ਦਾ ਕਾਰਨ ਪੈਸਿਆਂ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਲੁਟੇਰਿਆਂ ਨੂੰ ਧੂੜ ਚਟਾਉਣ ਵਾਲੀ ਕੁਸੁਮ ਦਾ ਨਾਂ ਡੀ. ਸੀ. ਨੇ ਰਾਸ਼ਟਰੀ ਬਹਾਦਰੀ ਐਵਾਰਡ ਲਈ ਕੀਤਾ ਨਾਮਜ਼ਦ

ਇਸ ਸਬੰਧੀ ਅੱਜ ਡੀ. ਐੱਸ. ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਬੰਸ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਮਾਲੂਪੁਰ ਦੇ ਤਿੰਨ ਬੇਟੇ ਹਨ, ਇਕ ਬੇਟੇ ਮੇਜਰ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦਾ ਪਰਿਵਾਰ ਜਾਇਦਾਦ ਦਾ ਵਾਰਿਸ ਬਣ ਗਿਆ ਸੀ। ਤਿੰਨਾਂ ਬੇਟਿਆਂ ਦੇ ਮਾਲੂਪੁਰ 'ਚ ਆਪਣੇ-ਆਪਣੇ ਵੱਖਰੇ ਘਰ ਹਨ। ਇਸੇ ਤਰ੍ਹਾਂ ਤਿੰਨਾਂ ਨੇ ਖੇਤਾਂ 'ਚ ਹੀ ਆਪਣੀ ਹਵੇਲੀ (ਡੇਰੇ) ਬਣਾਏ ਹੋਏ ਹਨ। ਹਰਬੰਸ ਸਿੰਘ ਬੀਤੇ ਕਰੀਬ 6 ਮਹੀਨੇ ਤੋਂ ਲਹਿੰਬਰ ਸਿੰਘ ਨਾਲ ਰਹਿ ਰਿਹਾ ਸੀ, ਜਦ ਕਿ ਪਹਿਲਾਂ ਤਿੰਨਾਂ ਬੇਟਿਆਂ ਨਾਲ ਵਾਰੋ-ਵਾਰੀ ਰਹਿੰਦਾ ਸੀ। ਲਹਿੰਬਰ ਸਿੰਘ ਨੇ ਡੇਰੇ 'ਤੇ 8—10 ਮੱਝਾਂ ਰੱਖੀਆਂ ਹੋਇਆ ਸਨ ਅਤੇ ਹਰਬੰਸ ਸਿੰਘ ਉਨ੍ਹਾਂ ਦੀ ਦੇਖ-ਰੇਖ ਲਈ ਉਥੇ ਹੀ ਰਹਿੰਦਾ ਸੀ। ਤੀਜਾ ਬੇਟੇ ਪਿਆਰਾ ਸਿੰਘ ਨੇ 8-10 ਗਾਵਾਂ ਰੱਖੀਆ ਸਨ ਅਤੇ ਉਹ ਲੋਕਾਂ ਦੇ ਘਰਾਂ 'ਚ ਦੁੱਧ ਵੀ ਪਾਉਂਦਾ ਸੀ।

ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਰੂਪਨਗਰ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਿਆਰਾ ਸਿੰਘ ਨੇ ਆਪਣੇ ਪਿਤਾ ਹਰਬੰਸ ਸਿੰਘ ਦੇ ਨਾਂ ਤੋਂ ਬੈਂਕ ਵਿਚੋਂ ਲਿਮਿਟ ਦੇ 2 ਲੱਖ ਰੁਪਏ ਚੁੱਕੇ ਸਨ। ਹਰਬੰਸ ਸਿੰਘ ਨੇ ਆਪਣੇ ਬੈਂਕ ਖਾਤਿਆਂ 'ਚ ਮੇਜਰ ਸਿੰਘ ਨੂੰ ਵਾਰਿਸ ਬਣਾਇਆ ਹੋਇਆ ਸੀ। ਹਰਬੰਸ ਸਿੰਘ ਬੀਤੇ ਕੁੱਝ ਦਿਨਾਂ ਤੋਂ ਉਹ ਪੈਸੇ ਵਾਪਸ ਮੰਗ ਰਿਹਾ ਸੀ। ਘਟਨਾ ਵਾਲੇ ਦਿਨ ਪਿਆਰਾ ਸਿੰਘ ਠੇਕੇ ਤੋਂ ਸਰਾਬ ਲਿਆ ਕਰੀਬ 9 ਵਜੇ ਰਾਤ ਖੇਤਾਂ 'ਚ ਬਣੇ ਡੇਰੇ 'ਤੇ ਚਲਾ ਗਿਆ। ਉਸ ਦਿਨ ਲਹਿੰਬਰ ਸਿੰਘ ਅਤੇ ਗੁਰਵਿੰਦਰ ਸਿੰਘ ਖੇਤਾਂ ਤੋਂ ਜਲਦੀ ਘਰ ਚਲੇ ਗਏ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਿਆਰਾ ਸਿੰਘ ਨੇ ਬਰਾਂਡੇ 'ਚ ਲੇਟੇ ਹੋਏ ਹਰਬੰਸ ਸਿੰਘ ਨਾਲ ਪਹਿਲਾਂ ਝਗੜਾ ਕੀਤਾ ਅਤੇ ਫਿਰ ਨੇੜੇ ਪਈ ਕਹੀ ਨਾਲ ਹਰਬੰਸ ਸਿੰਘ 'ਤੇ ਵਾਰ ਕਰ ਦਿੱਤਾ, ਜਿਸ ਨਾਲ ਹਰਬੰਸ ਸਿੰਘ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਿਆਰਾ ਸਿੰਘ ਦੀ ਨਿਸ਼ਾਨਦੇਹੀ 'ਤੇ ਕਹੀ ਅਤੇ ਵਾਰਦਾਤ ਸਮੇਂ ਪਹਿਨੇ ਹੋਏ ਕੱਪੜੇ ਵੀ ਬਰਾਮਦ ਕਰ ਲਏ ਗਏ ਹਨ। ਪਿਆਰਾ ਸਿੰਘ ਖਿਲਾਫ ਆਈ. ਪੀ. ਦੀ ਧਾਰਾ 302 ਅਧੀਨ ਦਰਜ ਕੇਸ 'ਚ 201 ਦਾ ਵਾਧਾ ਕੀਤਾ ਜਾਵੇਗਾ। ਫਿਲਹਾਲ ਪਿਆਰਾ ਸਿੰਘ 24 ਸਤੰਬਰ ਤੱਕ ਪੁਲਸ ਰਿਮਾਂਡ 'ਤੇ ਹੈ ਅਤੇ ਉਸ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਦੋ ਕਾਂਗਰਸੀ ਆਗੂਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ, ਇਕ ਸੰਸਦ ਮੈਂਬਰ ਚੌਧਰੀ ਦਾ ਕਰੀਬੀ


shivani attri

Content Editor

Related News