ਫਗਵਾੜਾ 'ਚ ਬੇਰਹਿਮੀ ਨਾਲ ਬਜ਼ੁਰਗ ਦਾ ਕਤਲ (ਤਸਵੀਰਾਂ)

10/08/2019 1:57:26 PM

ਫਗਵਾੜਾ (ਹਰਜੋਤ, ਜਲੋਟਾ)— ਫਗਵਾੜਾ ਦੇ ਹਰਕ੍ਰਿਸ਼ਨ ਨਗਰ 'ਚ ਬੇਰਹਿਮੀ ਨਾਲ ਬਜ਼ੁਰਗ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਵਾਰਦਾਤ ਦਾ ਅੱਜ ਸਵੇਰੇ ਉਸ ਸਮੇਂ ਪਤਾ ਲੱਗਾ ਜਦੋਂ ਲੋਕਾਂ ਨੇ ਉਕਤ ਵਿਅਕਤੀ ਦੀ ਖੂਨ ਨਾਲ ਲਥਪਥ ਲਾਸ਼ ਘਰ 'ਚ ਦੇਖੀ। ਇਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੂੰ ਵਿਅਕਤੀ ਦੇ ਕੋਲੋਂ ਆਧਾਰ ਕਾਰਡ ਵੀ ਬਰਾਮਦ ਹੋਇਆ ਹੈ, ਜਿਸ ਦੇ ਜ਼ਰੀਏ ਉਸ ਦੀ ਪਛਾਣ ਰਾਮਦੀਨ (67) ਦੇ ਰੂਪ 'ਚ ਹੋਈ ਹੈ। ਰਾਮਦੀਨ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਇਸ ਘਟਨਾ ਨੂੰ ਅੰਜਾਮ ਮਾਲਕ ਦੇ ਪੁੱਤਰ ਵੱਲੋਂ ਦਿੱਤਾ ਗਿਆ। 

PunjabKesariਜਾਣਕਾਰੀ ਮੁਤਾਬਕ ਮ੍ਰਿਤਕ ਰਾਮਦੀਨ ਪੁੱਤਰ ਭਰਤ ਵਾਸੀ ਨਿੱਕੀ (ਯੂ. ਪੀ.) ਹਾਲ ਵਾਸੀ ਗਲੀ ਨੰਬਰ 3 ਮਕਾਨ ਨੰਬਰ 82, ਗੁਰੂ ਹਰਕ੍ਰਿਸ਼ਨ ਨਗਰ ਇਸ ਕੋਠੀ 'ਚ 4 ਸਾਲਾਂ ਤੋਂ ਕੋਠੀ ਮਾਲਕ ਸੁਰਿੰਦਰ ਕੁਮਾਰ ਨਾਲ ਰਹਿ ਰਿਹਾ ਸੀ। ਸੁਰਿੰਦਰ ਕੁਮਾਰ ਦੇ ਦੋ ਪੁੱਤਰ ਹਨ। ਉਨ੍ਹਾਂ ਦਾ ਇਕ ਪੁੱਤਰ ਇੰਗਲੈਂਡ 'ਚ ਰਹਿੰਦਾ ਹੈ ਅਤੇ ਦੂਜਾ ਪੁੱਤਰ ਕਿਰਨ ਕੁਮਾਰ ਦਿਮਾਗੀ ਤੌਰ 'ਤੇ ਬਹੁਤਾ ਠੀਕ ਨਹੀਂ ਹੈ। ਇਸ ਕੋਠੀ 'ਚ ਇਕੱਲਾ ਆਪਣੇ ਕਮਰੇ 'ਚ ਰਹਿੰਦਾ ਹੈ ਅਤੇ ਦੂਜੇ ਕਮਰੇ 'ਚ ਰਾਮਦੀਨ ਰਹਿੰਦਾ ਸੀ।

ਅੱਜ ਜਦੋਂ ਸਵੇਰੇ ਰਾਮਦੀਨ ਰੋਟੀ ਖਾਣ ਲਈ ਆਟਾ ਗੁੰਨ ਰਿਹਾ ਸੀ ਤਾਂ ਕਿਰਨ ਨੇ ਪਿੱਛੋਂ ਲੋਹੇ ਦੀ ਰਾਡ ਚੁੱਕ ਕੇ ਤਿੰਨ-ਚਾਰ ਵਾਰ ਉਸ ਦੇ ਸਿਰ 'ਚ ਮਾਰ ਦਿੱਤੀ। ਜਿਸ ਕਾਰਨ ਸੱਟਾਂ ਜ਼ਿਆਦਾ ਲੱਗਣ ਕਾਰਨ ਉਹ ਮੌਕੇ 'ਤੇ ਹੀ ਦਮ ਤੋੜ ਗਿਆ। ਘਟਨਾ ਦੀ ਸੂਚਨਾ ਗੁਆਂਢੀਆਂ ਨੇ ਉਸ ਸਮੇਂ ਪੁਲਸ ਨੂੰ ਦਿੱਤੀ ਜਦੋਂ ਉਹ ਕੋਠੇ 'ਤੇ ਕੱਪੜੇ ਸੁੱਕਣੇ ਪਾਉਣ ਲਈ ਚੜ੍ਹੇ ਤਾਂ ਉਨ੍ਹਾਂ ਨੂੰ ਹੇਠਾਂ ਲਾਲ ਰੰਗ ਨਜ਼ਰ ਆਇਆ ਜਦੋਂ ਉਨ੍ਹਾਂ ਹੇਠਾਂ ਆ ਕੇ ਦੇਖਿਆ ਤਾਂ ਉਕਤ ਵਿਅਕਤੀ ਡਿੱਗਿਆ ਪਿਆ ਸੀ। ਘਟਨਾ ਦੀ ਸੂਚਨਾ ਮਿਲਦੇ ਸਾਰ ਐੱਸ. ਪੀ. ਮਨਵਿੰਦਰ ਸਿੰਘ, ਐੱਸ. ਪੀ. ਤਫਤੀਸ਼ੀ ਕਪੂਰਥਲਾ ਮਨਪ੍ਰੀਤ ਸਿੰਘ ਢਿੱਲੋਂ, ਡੀ. ਐੱਸ. ਪੀ. ਸੁਰਿੰਦਰ ਚਾਂਦ, ਐੱਸ. ਐੱਚ. ਓ. ਸਿਟੀ ਵਿਜੈਕੁੰਵਰ ਮੌਕੇ 'ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।

PunjabKesari


ਐੱਸ. ਐੱਚ. ਓ. ਵਿਜੈਕੁੰਵਰ ਨੇ ਦੱਸਿਆ ਕਿ ਸਿਟੀ ਪੁਲਸ ਨੇ ਅਸ਼ਵਨੀ ਕੁਮਾਰ ਪੁੱਤਰ ਰੂਪ ਲਾਲ ਦੇ ਬਿਆਨਾਂ ਦੇ ਆਧਾਰ 'ਤੇ ਕਿਰਨ ਕੁਮਾਰ ਉਰਫ ਕੈਮੀ ਪੁੱਤਰ ਸੁਰਿੰਦਰ ਸਿੰਘ ਵਾਸੀ ਗਲੀ ਨੰਬਰ 3 ਮਕਾਨ ਨੰਬਰ 82 ਗੁਰੂ ਹਰਕ੍ਰਿਸ਼ਨ ਨਗਰ ਖਿਲਾਫ ਕੇਸ ਦਰਜ ਕਰ ਲਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਕਿਰਨ ਕੁਮਾਰ ਨੂੰ ਘਟਨਾ ਤੋਂ ਕਰੀਬ 9 ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਕਤ ਦੋਸ਼ੀ ਕਤਲ ਕਰਨ ਉਪਰੰਤ ਫਰਾਰ ਹੋ ਗਿਆ, ਜਿਸ ਨੂੰ ਪੁਲਸ ਨੇ ਵੱਖ-ਵੱਖ ਪਹਿਲੂਆਂ ਤੋਂ ਕੀਤੀ ਤਫਤੀਸ਼ ਦੌਰਾਨ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਹੈ।

ਐੱਸ. ਐੱਚ. ਓ. ਸਿਟੀ ਵਿਜੈ ਕੁੰਵਰ ਨੇ ਦੱਸਿਆ ਕਿ ਦੋਸ਼ੀ ਨੇ ਮੰਨਿਆ ਹੈ ਕਿ ਉਸ ਨੇ ਹੀ ਰਾਡ ਮਾਰ ਕੇ ਰਾਮਦੀਨ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੇ ਦੱਸਿਆ ਕਿ ਉਨ੍ਹਾਂ ਦੀ ਸਵੇਰੇ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਆਪਸ 'ਚ ਬਹਿਸਬਾਜ਼ੀ ਹੋ ਗਈ, ਜਿਸ ਤੋਂ ਗੁੱਸੇ 'ਚ ਆ ਕੇ ਉਸਨੇ ਰਾਮਦੀਨ ਦਾ ਕਤਲ ਕਰ ਦਿੱਤਾ। ਐੱਸ. ਐੱਚ. ਓ. ਅਨੁਸਾਰ ਕਤਲ ਕਰਨ ਦੀ ਕੋਈ ਖਾਸ ਵਜ੍ਹਾ ਸਾਹਮਣੇ ਨਹੀਂ ਆਈ। ਕਿਰਨ ਦੇ ਇੰਗਲੈਂਡ ਰਹਿੰਦੇ ਭਰਾ ਨੇ ਕਿਰਨ ਦੀ ਦੇਖਭਾਲ ਕਰਨ ਲਈ ਮ੍ਰਿਤਕ ਰਾਮਦੀਨ ਨੂੰ ਕੋਠੀ 'ਚ ਕਮਰਾ ਦਿੱਤਾ ਹੋਇਆ ਸੀ।

19 ਦਿਨਾਂ ਬਾਅਦ ਫਗਵਾੜਾ ਸ਼ਹਿਰ 'ਚ ਵਾਪਰੀ ਕਤਲ ਦੀ ਦੂਜੀ ਘਟਨਾ
ਇਥੋਂ ਦੇ ਮੁਹੱਲਾ ਸੁਖਚੈਨ ਨਗਰ ਇਲਾਕੇ 'ਚ ਕਰੀਬ 19 ਦਿਨ ਪਹਿਲਾਂ ਇਕ ਘਰ 'ਚ ਦਾਖਲ ਹੋ ਕੇ ਤੇਜ਼ ਧਾਰ ਹਥਿਆਰਾਂ ਨਾਲ ਔਰਤ ਦੇ ਹੋਏ ਕਤਲ ਦੇ ਮਾਮਲੇ 'ਚ ਪੁਲਸ ਦੇ ਹੱਥ ਖਾਲੀ ਹਨ ਅਤੇ ਪੁਲਸ ਕਾਤਲਾਂ ਦਾ ਪੱਤਾ ਲਗਾਉਣ 'ਚ ਅਸਫਲ ਹੀ ਨਜ਼ਰ ਆਈ ਹੈ। ਲੁਟੇਰਿਆਂ ਨੇ ਉਕਤ ਨੌਜਵਾਨ ਦਾ ਕਤਲ ਉੱਦੋਂ ਕਰ ਦਿੱਤਾ ਸੀ ਜਦੋਂ ਉਹ ਆਪਣੇ 12 ਸਾਲਾ ਪੁੱਤਰ ਸਾਹਿਲਦੀਪ ਸਿੰਘ ਨੂੰ ਸਕੂਲ ਜਾਣ ਲਈ ਬੱਸ 'ਚ ਛੱਡ ਕੇ ਆਈ ਸੀ ਤਾਂ ਪਿੱਛੋਂ ਆ ਕੇ ਲੁਟੇਰਿਆਂ ਨੇ ਮ੍ਰਿਤਕ ਔਰਤ ਕੁਲਦੀਪ ਕੌਰ ਨੂੰ ਦਬੋਚ ਲਿਆ ਸੀ ਅਤੇ ਉਸ ਦੇ ਕਰੀਬ 58 ਛੁਰੇ ਮਾਰ ਕੇ ਉਸ ਦਾ ਬੇਹਰਿਹਮੀ ਨਾਲ ਕਤਲ ਕਰ ਦਿੱਤਾ ਸੀ।

ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪੁੱਜੇ ਸਨ ਅਤੇ ਕਾਫ਼ੀ ਗੰਭੀਰਤਾ ਨਾਲ ਜਾਂਚ ਵੀ ਸ਼ੁਰੂ ਕਰ ਦਿੱਤੀ ਸੀ ਤੇ ਕੁਝ ਸਮੇਂ ਬਾਅਦ ਸੀ. ਸੀ. ਟੀ. ਵੀ. ਫੁਟੇਜ ਵੀ ਜਾਰੀ ਕੀਤੀ ਗਈ ਸੀ ਪਰ ਫੁਟੇਜ ਤੋਂ ਵੀ ਪੁਲਸ ਨੂੰ ਕੋਈ ਪ੍ਰਾਪਤੀ ਨਹੀਂ ਹੋ ਸਕੀ ਅਤੇ ਪੁਲਸ ਨੇ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਸੀ।


shivani attri

Content Editor

Related News