ਸੁਨਾਮ 'ਚ ਦਿਲ ਕੰਬਾਉਣ ਵਾਲੀ ਵਾਰਦਾਤ, ਮਾਮੂਲੀ ਤਕਰਾਰ ਮਗਰੋਂ ਦੋਸਤ ਵਲੋਂ ਦੋਸਤ ਦਾ ਗੋਲ਼ੀਆਂ ਮਾਰ ਕੇ ਕਤਲ

Friday, Feb 17, 2023 - 03:39 PM (IST)

ਸੁਨਾਮ 'ਚ ਦਿਲ ਕੰਬਾਉਣ ਵਾਲੀ ਵਾਰਦਾਤ, ਮਾਮੂਲੀ ਤਕਰਾਰ ਮਗਰੋਂ ਦੋਸਤ ਵਲੋਂ ਦੋਸਤ ਦਾ ਗੋਲ਼ੀਆਂ ਮਾਰ ਕੇ ਕਤਲ

ਸੁਨਾਮ (ਬਾਂਸਲ, ਰਵੀ) : ਸੁਨਾਮ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਦੋਸਤ ਵੱਲੋਂ ਮਾਮੂਲੀ ਤਕਰਾਰ ਹੋਣ ਤੋਂ ਬਾਅਦ ਆਪਣੇ ਹੀ ਦੋਸਤ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੁਖਜਿੰਦਰ ਸਿੰਘ ਸੁੱਖੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਸੁਖਜਿੰਦਰ ਸਿੰਘ ਆਪਣੇ ਦੋਸਤ ਨਾਲ ਪਟਿਆਲਾ ਦੇ ਕੋਲ ਕਿਸੇ ਖੇਡ ਮੇਲੇ 'ਤੇ ਗਿਆ ਹੋਇਆ ਸੀ, ਜਿੱਥੇ ਉਨ੍ਹਾਂ ਦੀ ਆਪਸ 'ਚ ਕੁਝ ਤਕਰਾਰ ਹੋ ਗਈ। ਖੇਡ ਮੇਲੇ ਦੇਖ ਕੇ ਜਦੋਂ ਦੋਵੇਂ ਦੋਸਤ ਵਾਪਸ ਪਰਤ ਰਹੇ ਹਨ ਤਾਂ ਉਹ ਸੁਨਾਮ-ਪਟਿਆਲਾ ਰੋਡ 'ਤੇ ਬਣੇ ਇਕ ਢਾਬੇ 'ਚ ਰੋਟੀ ਖਾਣ ਲਈ ਰੁਕੇ।

ਇਹ ਵੀ ਪੜ੍ਹੋ- ਨਾਜਾਇਜ਼ ਸੰਬੰਧਾਂ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਮੋਗਾ 'ਚ ਵਿਅਕਤੀ ਨੇ ਅੱਗ ਲਾ ਕੇ ਕੀਤੀ ਖ਼ੁਦਕੁਸ਼ੀ

ਦੋਹਾਂ ਨੇ ਆਰਾਮ ਨਾਲ ਖਾਣਾ ਖਾਧਾ ਅਤੇ ਇਸ ਦੌਰਾਨ ਜਦੋਂ ਸੁਖਜਿੰਦਰ ਸਿੰਘ ਹੱਥ ਧੌਣ ਲਈ ਗਿਆ ਤਾਂ ਉਸਦੇ ਦੋਸਤ ਨੇ ਆਪਣੇ ਪਿਸਤੌਲ ਤੋਂ ਗੋਲ਼ੀਆਂ ਚਲਾ ਕੇ ਸੁਖਜਿੰਦਰ ਸਿੰਘ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੇ ਸੁਖਜਿੰਦਰ ਸਿੰਘ 'ਤੇ 6 ਗੋਲ਼ੀਆਂ ਚਲਾਈਆਂ ਸਨ। ਫਿਲਹਾਲ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਜਿ ਰਿਹਾ ਹੈ। ਇਸ ਤੋਂ ਇਲਾਵਾ ਫ਼ਰਾਰ ਹੋਏ ਦੋਸਤ ਦੀ ਭਾਲ ਕੀਤੀ ਜਾ ਰਹੀ ਹੈ।  

ਇਹ ਵੀ ਪੜ੍ਹੋ- ਸਹੁਰਿਆਂ ਦਾ ਤਸ਼ੱਦਦ ਨਾ ਸਹਾਰ ਸਕੀ ਚਾਵਾਂ ਨਾਲ ਵਿਆਹੀ ਧੀ, ਨਿੱਤ ਦੇ ਕਲੇਸ਼ ਤੋਂ ਦੁਖ਼ੀ ਨੇ ਚੁੱਕਿਆ ਖ਼ੌਫਨਾਕ ਕਦਮ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News