ਨਸ਼ੇ ਵਾਲੇ ਟੀਕੇ ਵੇਚਣ ਵਾਲੇ ਨੂੰ 10 ਸਾਲ ਦੀ ਕੈਦ, 1 ਲੱਖ ਰੁਪਏ ਜੁਰਮਾਨਾ

10/17/2023 2:44:49 PM

ਚੰਡੀਗੜ੍ਹ (ਸੁਸ਼ੀਲ) : ਨਸ਼ੀਲੇ ਟੀਕੇ ਵੇਚਣ ਵਾਲੇ ਤਸਕਰ ਮੋਹਾਲੀ ਦੇ ਬਲੌਂਗੀ ਨਿਵਾਸੀ ਸ਼ਬਾਜ ਮਲਿਕ ਨੂੰ ਜ਼ਿਲ੍ਹਾ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ’ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦਾਇਰ ਕੇਸ ਦੀ ਮਿਤੀ 30 ਅਗਸਤ, 2020 ਹੈ। ਸੈਕਟਰ-39 ਥਾਣੇ ਵਿਚ ਤਾਇਨਾਤ ਐੱਸ.ਆਈ. ਸਤਨਾਮ ਸਿੰਘ ਪੁਲਸ ਪਾਰਟੀ ਨਾਲ ਸੈਕਟਰ-56 ਅਸਥਾਈ ਕਾਲੋਨੀ ਫੁੱਟਬਾਲ ਗ੍ਰਾਊਂਡ ਨੇੜੇ ਗਸ਼ਤ ਕਰ ਰਹੇ ਸਨ।

ਇਸ ਦੌਰਾਨ ਇਕ ਨੌਜਵਾਨ ਪੁਲਸ ਨੂੰ ਦੇਖ ਕੇ ਘਬਰਾ ਗਿਆ, ਜਿਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ 70 ਨਸ਼ੇ ਵਾਲੇ ਟੀਕੇ ਬਰਾਮਦ ਹੋਏ। ਇਸ ਵਿਚ ਬਿਊਪਰੇਨੋਰਫਾਈਨ ਦੇ 50 ਟੀਕੇ ਅਤੇ ਫੇਨਿਰਾਮਾਈਨ ਮੈਲੇਟ ਦੇ 20 ਟੀਕੇ ਸਨ। ਸੈਕਟਰ-39 ਥਾਣਾ ਪੁਲਸ ਨੇ ਨਸ਼ੇ ਵਾਲੇ ਟੀਕੇ ਬਰਾਮਦ ਕਰ ਕੇ ਮੁਲਜ਼ਮ ਸ਼ਬਾਜ ਮਲਿਕ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।


Babita

Content Editor

Related News