ਜਾਅਲੀ ਕਾਗਜ਼ਾਤ ’ਤੇ ਕਰਜ਼ਾ ਦਿਵਾਉਣ ਵਾਲੇ ਨੂੰ 3 ਸਾਲ ਕੈਦ
Wednesday, Mar 08, 2023 - 03:07 PM (IST)
ਚੰਡੀਗੜ੍ਹ (ਸੁਸ਼ੀਲ) : ਫ਼ਰਜ਼ੀ ਦਸਤਾਵੇਜ਼ ਤਿਆਰ ਕਰ ਬੈਂਕ ਕਰਜ਼ਾ ਲੈ ਕੇ ਲੱਖਾਂ ਰੁਪਏ ਦਾ ਘਪਲਾ ਕਰਨ ਵਾਲੇ ਆਟੋ ਫਾਈਨਾਂਸ ਕੰਪਨੀ ਦੇ ਸਾਬਕਾ ਕਰਮੀ ਮੁਲਜ਼ਮ ਸਮਰ ਠਾਕੁਰ ਨੂੰ ਜੂਡੀਸ਼ੀਅਲ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਮਿਨਹਾਸ ਨੇ 3 ਸਾਲ ਦੀ ਸਜ਼ਾ ਸੁਣਾਈ ਹੈ। ਉੱਥੇ ਹੀ, ਸਹਿ ਮੁਲਜ਼ਮ ਸੋਨੂੰ ਅਤੇ ਪ੍ਰਕਾਸ਼ ਨੂੰ ਸਬੂਤਾਂ ਦੀ ਘਾਟ ਵਿਚ ਬਰੀ ਕਰ ਦਿੱਤਾ ਗਿਆ ਹੈ। ਪੁਲਸ ਨੇ ਦਾਅਵਾ ਕੀਤਾ ਸੀ ਕਿ ਸਮਰ ਨਵੀਆਂ ਕਾਰਾਂ ਦੀ ਆਟੋ ਡੀਲਰਜ਼ ਤੋਂ ਡਿਲੀਵਰੀ ਲੈਂਦਾ ਸੀ।
ਉੱਥੇ ਹੀ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਬੈਂਕ ਲੋਨ ਲੈਂਦਾ ਸੀ। ਇਸ ਤੋਂ ਬਾਅਦ ਬੈਂਕ ਹਾਈਪੋਥੀਕੇਸ਼ਨ ਹਟਾ ਕੇ ਫਰਜ਼ੀ ਸੇਲ ਬਿੱਲ ਤਿਆਰ ਕਰਦਾ ਸੀ। ਅਜਿਹੇ ਵਿਚ ਬਿਨਾਂ ਵਿੱਤੀ ਸੰਸਥਾ (ਬੈਂਕ) ਦੇ ਨਾਂ ਦੇ ਗੱਡੀਆਂ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਤਿਆਰ ਹੋ ਜਾਂਦਾ ਸੀ। ਇਸ ਤੋਂ ਬਾਅਦ ਗੱਡੀਆਂ ਵੇਚ ਦਿੱਤੀਆਂ ਜਾਂਦੀਆਂ ਸਨ।