ਪਿੰਡ ਰੜਾ ਦੇ ਵੇਟਲਿਫਟਰ ਨੇ ਆਸਟ੍ਰੇਲੀਆ ''ਚ ਹੋਈਆਂ ਮਾਸਟਰਜ਼ ਗੇਮਜ਼ ''ਚ ਜਿੱਤਿਆ ਗੋਲਡ ਮੈਡਲ

06/23/2024 8:44:21 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ/ਪਰਮਜੀਤ ਮੋਮੀ)- ਟਾਂਡਾ ਦੇ ਪਿੰਡ ਰੜਾ ਨਾਲ ਸਬੰਧਿਤ ਵੇਟਲਿਫਟਰ ਨੇ ਆਸਟ੍ਰੇਲੀਆ ਵਿਚ ਹੋਈਆਂ ਮਾਸਟਰ ਗੇਮਸ ਵਿਚ ਗੋਲਡ ਮੈਡਲ ਜਿੱਤ ਕੇ ਟਾਂਡਾ ਦਾ ਨਾਮ ਰੋਸ਼ਨ ਕੀਤਾ ਹੈ। ਸ਼ਰਨਦੀਪ ਸਿੰਘ ਜੱਸੀ ਨੇ ਓਪਨ ਕੈਟੇਗਰੀ ਵਿਚ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। 

ਇਸ ਪ੍ਰਾਪਤੀ 'ਤੇ ਵੇਟਲਿਫਟਿੰਗ ਅਤੇ ਹੋਰਨਾਂ ਖੇਡਾਂ ਦਾ ਜੁੜੇ ਪ੍ਰਮੋਟਰਾਂ ਜਸਪਾਲ ਸਿੰਘ ਚੌਹਾਨ, ਬਲਜਿੰਦਰ ਸਿੰਘ ਭਿੰਡਰ, ਗਗਨ ਵੈਦ, ਜਰਨੈਲ ਸਿੰਘ, ਇੰਦਰਜੀਤ ਸਿੰਘ, ਇੰਦਰਜੀਤ ਗੋਲਡੀ, ਹਰਜੀਤ ਸੋਨੀ, ਗੁਰਸੇਵਕ ਮਾਰਸ਼ਲ, ਰਮਨਜੀਤ ਸਿੰਘ, ਅਵਤਾਰ ਸਿੰਘ ਵਿਰਕ, ਹਰਦੀਪ ਸਿੰਘ ਬੀਰਮਪੁਰ, ਮਨਜੀਤ ਸਿੰਘ ਖਾਲਸਾ, ਕੁਲਵੰਤ ਸਿੰਘ, ਰਜਿੰਦਰ ਸਿੰਘ ਮਾਰਸ਼ਲ ਨੇ ਕਿਹਾ ਕਿ ਜੱਸੀ ਦਾ ਟਾਂਡਾ ਪਹੁੰਚਣ ਤੇ ਭਰਵਾਂ ਸਵਾਗਤ ਕਰਦੇ ਹੋਏ ਉਸ ਦਾ ਸਨਮਾਨ ਕੀਤਾ ਜਾਵੇਗਾ। ਜੱਸੀ ਸਰਕਾਰੀ ਕਾਲਜ ਟਾਂਡਾ ਵਿਚ ਵੇਟਲਿਫਟਿੰਗ ਸੈਂਟਰ ਦਾ ਖਿਡਾਰੀ ਰਿਹਾ ਹੈ।

ਇਹ ਵੀ ਪੜ੍ਹੋ- ਰਾਤ ਦੇ ਹਨੇਰੇ 'ਚ ਭੁਲੇਖੇ ਨਾਲ ਖਾ ਲਈ ਜ਼ਹਿਰੀਲੀ ਚੀਜ਼, ਖੇਤਾਂ 'ਚ ਨੌਜਵਾਨ ਦੀ ਹੋਈ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News