ਮਥੁਰਾ ਦੇ ਸ਼੍ਰੀ ਬਾਂਕੇ ਬਿਹਾਰੀ ਮੰਦਿਰ 'ਚ ਜਲੰਧਰ ਦੇ ਵਿਅਕਤੀ ਦੀ ਮੌਤ, 5 ਸੈਕਿੰਡਾਂ 'ਚ ਇੰਝ ਨਿਕਲੇ ਪ੍ਰਾਣ
Wednesday, Nov 20, 2024 - 06:01 PM (IST)
ਜਲੰਧਰ- ਉੱਤਰ-ਪ੍ਰਦੇਸ਼ ਦੇ ਮਥੁਰਾ ਵਿਚ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਵਿਚ ਦਰਸ਼ਨ ਕਰਨ ਗਏ ਜਲੰਧਰ ਦੇ ਇਕ ਵਿਅਕਤੀ ਦੀ ਪੂਜਾ ਕਰਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਧੀਰ ਤਲਵਾੜ (72) ਦੇ ਰੂਪ ਵਿਚ ਹੋਈ ਹੈ। ਰਣਧੀਰ ਤਲਵਾੜ ਦੀ ਮੌਤ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਰਣਧੀਰ ਮਰਦੇ ਹੋਏ ਸਾਫ਼ ਵਿਖਾਈ ਦੇ ਰਿਹਾ ਹੈ। ਘਟਨਾ ਦੇ ਸਮੇਂ ਰਣਧੀਰ ਕੁਮਾਰ ਦਰਸ਼ਨ ਲਈ ਵੀ. ਆਈ. ਪੀ. ਗੈਲਰੀ ਵਿਚ ਸਨ।
ਉਨ੍ਹਾਂ ਨੂੰ ਮੌਕੇ 'ਤੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਰਣਧੀਰ ਦੀ ਮੌਤ ਮੰਦਿਰ ਦੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ। ਪਤਾ ਲੱਗਾ ਹੈ ਕਿ ਸਿਰਫ਼ 5 ਸੈਕਿੰਡ ਦੇ ਅੰਦਰ ਹੀ ਰਣਧੀਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 72 ਸਾਲਾ ਰਣਧੀਰ ਤਲਵਾੜ ਆਪਣੇ ਜਵਾਈ ਸੰਜੇ ਅਤੇ ਬੇਟੀ ਰੀਨਾ ਨਾਲ ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਰਾਧਾ ਰਾਣੀ ਦੇ ਦਰਸ਼ਨਾਂ ਲਈ ਵ੍ਰਿੰਦਾਵਨ ਅਤੇ ਮਥੁਰਾ ਗਏ ਹੋਏ ਸਨ। ਮੰਗਲਵਾਰ ਸ਼ਾਮ ਨੂੰ ਰਣਧੀਰ ਆਪਣੇ ਪਰਿਵਾਰ ਨਾਲ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਵਿੱਚ ਮੱਥਾ ਟੇਕਣ ਲਈ ਵੀ. ਆਈ. ਪੀ. ਗੈਲਰੀ ਵਿੱਚ ਸਨ।
ਇਹ ਵੀ ਪੜ੍ਹੋ-300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲਿਆਂ ਲਈ ਅਹਿਮ ਖ਼ਬਰ, ਜਾਰੀ ਹੋ ਗਏ ਸਖ਼ਤ ਹੁਕਮ
ਰਣਧੀਰ ਨੇ ਦਰਸ਼ਨ ਲਈ ਆਪਣਾ ਸਿਰ ਝੁਕਾਇਆ ਹੀ ਸੀ ਕਿ ਉਹ ਦੋਬਾਰਾ ਸਿਰ ਨਾ ਚੁੱਕ ਸਕੇ ਅਤੇ ਹੇਠਾਂ ਹੀ ਡਿੱਗ ਪਏ। ਪਿੱਛੇ ਖੜ੍ਹੇ ਵਿਅਕਤੀ ਨੇ ਕਿਸੇ ਤਰ੍ਹਾਂ ਰਣਧੀਰ ਨੂੰ ਸੰਭਾਲਿਆ ਅਤੇ ਮੰਦਿਰ ਪ੍ਰਸ਼ਾਸਨ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਰਣਧੀਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੋ ਸਕਦੀ ਹੈ।
ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ, ਜਿਮ ਦੇ ਬਾਹਰ ਚੱਲੀ ਗੋਲ਼ੀ, ਬਣਿਆ ਦਹਿਸ਼ਤ ਦਾ ਮਾਹੌਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8