ਸਕੂਲੋਂ ਛੁੱਟੀ ਮਗਰੋਂ ਨਹਿਰ ''ਚ ਨਹਾਉਣ ਚਲੇ ਗਏ ਦੋਸਤ, ਡੁੱਬਦੇ ਸਾਥੀ ਨੂੰ ਬਚਾਉਂਦਿਆਂ ਖ਼ੁਦ ਰੁੜ੍ਹ ਗਿਆ ਨਾਬਾਲਗ
Tuesday, Aug 06, 2024 - 03:53 AM (IST)
ਹਾਜੀਪੁਰ (ਹਰਵਿੰਦਰ ਜੋਸ਼ੀ)- ਸ਼ਾਮ 5 ਵਜੇ ਦੇ ਕਰੀਬ ਪਿੰਡ ਜੁਗਿਆਲ ਦੇ ਪੁਲ ਨੇੜੇ ਕੰਢੀ ਨਹਿਰ ਵਿਚ ਨਹਾਉਂਦੇ ਸਮੇ ਇਕ 15 ਵਰ੍ਹਿਆਂ ਦੇ ਮੁੰਡੇ ਦੇ ਪਾਣੀ ਵਿਚ ਡੁੱਬ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਕਾਫ਼ੀ ਦੇਰ ਤੱਕ ਭਾਲ ਕਰਨ ਤੋਂ ਬਾਅਦ ਅੰਤ ਉਸ ਦੀ ਲਾਸ਼ ਬਰਾਮਦ ਹੋ ਗਈ ਹੈ।
ਨਹਿਰ ਵਿਚ ਡੁੱਬੇ ਪ੍ਰਵਾਸੀ ਮਜ਼ਦੂਰ ਦੇ ਲੜਕੇ ਪ੍ਰਦੀਪ ਕੁਮਾਰ ਪੁੱਤਰ ਕਿਸ਼ਨ ਚੰਦ ਵਾਸੀ ਨਿੱਕੂ ਚੱਕ ਦੀ ਭਾਲ ਵਿਚ ਉਸ ਦਾ ਪਰਿਵਾਰ ਸਥਾਨਕ ਲੋਕਾਂ ਦੀ ਮਦਦ ਨਾਲ ਲੱਗਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਸਕੂਲ ਤੋਂ ਛੁੱਟੀ ਤੋਂ ਬਾਅਦ ਪ੍ਰਦੀਪ ਅਤੇ ਉਸ ਦੇ ਸਾਥੀ ਨਹਿਰ ਵਿਚ ਨਹਾਉਣ ਲੱਗੇ ਤਾਂ ਉਸ ਦਾ ਇਕ ਸਾਥੀ ਡੁੱਬਣ ਲੱਗਾ।
ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਪ੍ਰਦੀਪ ਖੁਦ ਪਾਣੀ ਵਿਚ ਰੁੜ੍ਹ ਗਿਆ ਅਤੇ ਕਾਫ਼ੀ ਦੇਰ ਤੱਕ ਉਸ ਦਾ ਕੁਝ ਪਤਾ ਨਾ ਲੱਗ ਸਕਿਆ। ਉਸ ਦੇ ਦੋਸਤ ਉਸ ਨੂੰ ਲੱਭਦੇ ਰਹੇ ਪਰ ਉਸ ਦਾ ਕੋਈ ਸੁਰਾਗ ਨਾ ਮਿਲਿਆ। ਇਸ ਪਿੱਛੋਂ ਉਨ੍ਹਾਂ ਪ੍ਰਦੀਪ ਦੇ ਘਰ ਵਾਲਿਆਂ ਨੂੰ ਇਸ ਬਾਰੇ ਦੱਸਿਆ, ਜਿਸ ਮਗਰੋਂ ਉਹ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਕਾਫ਼ੀ ਦੇਰ ਤੱਕ ਭਾਲ ਕਰਨ ਤੋਂ ਬਾਅਦ ਅੰਤ ਉਸ ਦੇ ਪਰਿਵਾਰ ਦੇ ਨੂੰ ਮੰਦਭਾਗੀ ਖ਼ਬਰ ਪ੍ਰਾਪਤ ਹੋਈ ਤੇ ਉਸ ਦੀ ਲਾਸ਼ ਬਰਾਮਦ ਹੋਈ।
ਇਹ ਵੀ ਪੜ੍ਹੋ- ਪਤਨੀ ਦੇ ਸਸਕਾਰ ਸਮੇਂ ਸਹੁਰਿਆਂ ਨੇ ਕੀਤਾ ਬੇਇੱਜ਼ਤ, ਨਮੋਸ਼ੀ 'ਚ ਪਤੀ ਨੇ ਵੀ ਨਹਿਰ 'ਚ ਛਾਲ ਮਾਰ ਮੁਕਾਈ ਜੀਵਨਲੀਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e