ਕਾਲੀ ਮਾਤਾ ਮੰਦਰ ''ਚ ਪੂਜਾ ਕਰਕੇ ਬੰਦੇ ਨੇ ਤ੍ਰਿਸ਼ੂਲ ''ਚ ਮਾਰੀ ਧੌਣ, CCTV ਫੁਟੇਜ ਦੇਖ ਲੋਕਾਂ ਦੀ ਕੰਬ ਗਈ ਰੂਹ

Monday, Sep 14, 2020 - 09:40 AM (IST)

ਚੰਡੀਗੜ੍ਹ (ਸੁਸ਼ੀਲ) : ਧਨਾਸ ਸਥਿਤ ਕਾਲੀ ਮਾਤਾ ਮੰਦਰ 'ਚ ਇਕ ਵਿਅਕਤੀ ਨੇ ਸ਼ਨੀਵਾਰ ਰਾਤ ਨੂੰ ਪੂਜਾ ਤੋਂ ਬਾਅਦ ਆਪਣੀ ਧੌਣ ਤ੍ਰਿਸ਼ੂਲ 'ਚ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਘਟਨਾ ਮੰਦਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਐਤਵਾਰ ਸਵੇਰੇ ਪੁਜਾਰੀ ਨੇ ਨੌਜਵਾਨ ਦੀ ਧੌਣ 'ਚ ਤ੍ਰਿਸ਼ੂਲ ਫਸਿਆ ਦੇਖਿਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਸੈਕਟਰ-11 ਥਾਣਾ ਪੁਲਸ ਨੇ ਉਸ ਨੂੰ ਜੀ. ਐੱਮ. ਐੱਸ. ਐੱਚ.-16 ਪਹੁੰਚਾਇਆ ਗਿਆ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਪਿੰਡਾਂ 'ਚ ਸਥਾਪਿਤ ਹੋਣਗੀਆਂ 7 ਹੋਰ 'ਪੇਂਡੂ ਅਦਾਲਤਾਂ', ਜਲਦ ਤੇ ਸੌਖਾ ਮਿਲੇਗਾ ਨਿਆਂ

ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਲਾਸ਼ ਨੂੰ ਮੁਰਦਾ ਘਰ 'ਚ ਰਖਵਾ ਦਿੱਤਾ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਜਾਂਚ 'ਚ ਪਤਾ ਲੱਗਿਆ ਕਿ ਇਹ ਵਿਅਕਤੀ ਦੋ-ਤਿੰਨ ਵਾਰ ਹੀ ਮੰਦਰ 'ਚ ਦੇਖਿਆ ਗਿਆ ਹੈ। ਸੈਕਟਰ-11 ਥਾਣਾ ਪੁਲਸ ਮ੍ਰਿਤਕ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਖਬ਼ਰ, ਹੁਣ ਨਹੀਂ ਆਉਣਗੇ ਗਲਤ 'ਬਿੱਲ'
ਲੋਕ ਦੀ ਕੰਬ ਗਈ ਰੂਹ
ਕਾਲੀ ਮਾਤਾ ਮੰਦਰ ਦੇ ਪ੍ਰਧਾਨ ਰਾਹੁਲ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 5 ਵਜੇ ਪੁਜਾਰੀ ਨੇ ਮੰਦਰ 'ਚ ਪਹੁੰਚ ਕੇ ਦੇਖਿਆ ਤਾਂ ਇਕ ਵਿਅਕਤੀ ਦੀ ਧੌਣ 'ਚ ਸ਼ੇਰ ਦੀ ਮੂਰਤੀ ਦੇ ਸਾਹਮਣੇ ਲੱਗਿਆ ਤ੍ਰਿਸ਼ੂਲ ਫਸਿਆ ਹੋਇਆ ਸੀ। ਤ੍ਰਿਸ਼ੂਲ ਕੋਲ ਖੂਨ ਹੀ ਖੂਨ ਸੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਸ ਦੀ ਗਰਦਨ ਤ੍ਰਿਸ਼ੂਲ 'ਚੋਂ ਕੱਢੀ। ਇਸ ਘਟਨਾ ਨਾਲ ਆਸ-ਪਾਸ ਦੇ ਲੋਕ ਵੀ ਸਹਿਮੇ ਹੋਏ ਸਨ ਕਿ ਆਖਰ ਮੰਦਰ ਖੇਤਰ 'ਚ ਵਿਅਕਤੀ ਦੀ ਲਾਸ਼ ਇਸ ਹਾਲਤ 'ਚ ਕਿਵੇਂ ਪਈ ਹੈ ਪਰ ਬਾਅਦ 'ਚ ਜਦੋਂ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਗਈ ਤਾਂ ਸਾਰੇ ਮਾਮਲੇ ਦਾ ਖੁਲਾਸਾ ਹੋਇਆ।

ਇਹ ਵੀ ਪੜ੍ਹੋ : ਮਾਨਸੂਨ ਇਜਲਾਸ : ਪੰਜਾਬ ਦੇ ਸਾਂਸਦਾਂ ਦੀ ਹੋਵੇਗੀ ਪਰਖ, ਬਾਦਲ ਜੋੜੀ 'ਤੇ ਰਹੇਗੀ ਸਭ ਦੀ ਨਜ਼ਰ
ਪਹਿਲਾਂ ਲੇਟਿਆ ਸੀ, ਉਠ ਕੇ ਲੱਗਿਆ ਅਜੀਬ ਹਰਕਤਾਂ ਕਰਨ
ਸੀ. ਸੀ. ਟੀ. ਵੀ. ਫੁਟੇਜ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਵਿਅਕਤੀ ਪਹਿਲਾਂ ਮੰਦਰ-ਖੇਤਰ 'ਚ ਲੇਟਿਆ ਸੀ। ਅਚਾਨਕ ਕਰੀਬ ਸਾਢੇ 10 ਵਜੇ ਉਹ ਉੱਠਿਆ ਅਤੇ ਅਜੀਬ ਹਰਕਤਾਂ ਕਰਨ ਲੱਗਾ। ਉਸ ਨੇ ਮੰਦਰ 'ਚ ਪੂਜਾ ਕੀਤੀ। ਇਸ ਤੋਂ ਬਾਅਦ ਉਹ ਸ਼ੇਰ ਦੀ ਮੂਰਤੀ ਦੇ ਸਾਹਮਣੇ ਗਿਆ ਅਤੇ ਸ਼ੇਰ ਦਾ ਸਿਰ ਹਿਲਾਉਣ ਲੱਗਿਆ।

ਇਹ ਵੀ ਪੜ੍ਹੋ : ਸੋਨੇ ਦੇ ਕਾਰੀਗਰ ਨੇ ਕਬਰਾਂ 'ਚ ਕੀਤੀ ਖ਼ੁਦਕੁਸ਼ੀ, ਪਰਨੇ ਨਾਲ ਲਟਕਦੀ ਮਿਲੀ ਲਾਸ਼

ਇਸ ਤੋਂ ਬਾਅਦ ਜ਼ੋਰ-ਜ਼ੋਰ ਨਾਲ ਆਪਣਾ ਸਿਰ ਹਿਲਾਉਣ ਲੱਗਾ ਅਤੇ ਮੰਦਰ ਖੇਤਰ 'ਚ ਪਏ ਤ੍ਰਿਸ਼ੂਲ 'ਚ ਆਪਣਾ ਸਿਰ ਫਸਾ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਸ ਦੀ ਉਮਰ 45 ਸਾਲ ਦੇ ਕਰੀਬ ਹੈ। ਪੁਲਸ ਦਾ ਕਹਿਣਾ ਹੈ ਕਿ ਅਜੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਵਿਅਕਤੀ ਦੀ ਹਾਲਤ ਮਰਨ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਸੀ। ਉਹ ਮਾਨਸਿਕ ਰੂਪ ਤੋਂ ਕਮਜ਼ੋਰ ਸੀ ਜਾਂ ਨਸ਼ੇ 'ਚ ਸੀ।




 


Babita

Content Editor

Related News