ਚੰਡੀਗੜ੍ਹ ਦੀ ਸੁਖਨਾ ਲੇਕ ''ਤੇ ਵਿਅਕਤੀ ਦੀ ਮੌਤ, ਮੰਡਰਾ ਸਕਦੈ ''ਕੋਰੋਨਾ'' ਦਾ ਖਤਰਾ!

Saturday, May 09, 2020 - 03:28 PM (IST)

ਚੰਡੀਗੜ੍ਹ ਦੀ ਸੁਖਨਾ ਲੇਕ ''ਤੇ ਵਿਅਕਤੀ ਦੀ ਮੌਤ, ਮੰਡਰਾ ਸਕਦੈ ''ਕੋਰੋਨਾ'' ਦਾ ਖਤਰਾ!

ਚੰਡੀਗੜ੍ਹ (ਕੁਲਦੀਪ) : ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕਿਸੇ ਨੇ ਟਾਇਲਟ ਨੰਬਰ-1 'ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਸ਼ੱਕੀ ਹਾਲਾਤ 'ਚ ਮਰਿਆ ਦੇਖਿਆ। ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਗਈ ਤਾਂ ਮੌਕੇ 'ਤੇ ਪੁੱਜੀ ਟੀਮ ਨੇ ਮ੍ਰਿਤਕ ਦੀ ਪਛਾਣ 39 ਸਾਲਾ ਸਵਰਣ ਕੁਮਾਰ ਵਜੋਂ ਕੀਤੀ ਹੈ, ਜੋ ਕਿ ਸ਼ਰਾਬ ਪੀਣ ਦਾ ਆਦੀ ਸੀ।

PunjabKesari
ਸਿਹਤ ਵਿਭਾਗ ਦੀ ਟੀਮ ਲਵੇਗੀ ਕੋਵਿਡ-19 ਦੇ ਸੈਂਪਲ
ਦੱਸਣਯੋਗ ਹੈ ਕਿ ਮ੍ਰਿਤਕ ਸਵਰਣ ਕੁਮਾਰ ਸੁਖਨਾ ਝੀਲ 'ਤੇ ਟਾਇਲਟ ਨੰਬਰ-1 'ਤੇ ਕੰਮ ਕਰਦਾ ਸੀ ਅਤੇ ਇੱਥੇ ਹੀ ਰਹਿੰਦਾ ਸੀ। ਸਵਰਣ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਕਾਰਨ ਹੜਕੰਪ ਮਚ ਗਿਆ ਹੈ। ਹੁਣ ਸਿਹਤ ਵਿਭਾਗ ਵਲੋਂ ਮ੍ਰਿਤਕ ਦੇ ਕੋਰੋਨਾ ਵਾਇਰਸ ਦੇ ਸੈਂਪਲ ਲਏ ਜਾਣਗੇ। ਦੂਜੇ ਪਾਸੇ ਸੁਖਨਾ ਝੀਲ 'ਤੇ ਸੈਰ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਮੁਰਦਾਘਰ 'ਚ ਰਖਵਾਇਆ ਗਿਆ ਹੈ। ਜਦੋਂ ਤੱਕ ਮ੍ਰਿਤਕ ਦੀ ਰਿਪੋਰਟ ਨਹੀਂ ਆਉਂਦੀ, ਉਦੋਂ ਤੱਕ ਪ੍ਰਸ਼ਾਸਨ ਦੇ ਸਾਹ ਸੁੱਕੇ ਰਹਿਣਗੇ।

PunjabKesari
ਮੌਤ ਤੋਂ ਬਾਅਦ ਪ੍ਰਸ਼ਾਸਨ ਦੀ ਚਿੰਤਾ ਵਧੀ
ਸੁਖਨਾ ਝੀਲ 'ਤੇ ਸਵਰਣ ਦੀ ਮੌਤ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ ਕਿਉਂਕਿ ਸੁਖਨਾ ਝੀਲ 'ਤੇ ਕਈ ਵੀ. ਵੀ. ਆਈ. ਪੀ., ਆਲਾ ਅਧਿਕਾਰੀ ਅਤੇ ਆਮ ਲੋਕ ਸਵੇਰੇ-ਸ਼ਾਮ ਸੈਰ ਕਰਨ ਲਈ ਆਉਂਦੇ ਹਨ। ਇਸ ਕਾਰਨ ਪ੍ਰਸ਼ਾਸਨ ਦੀ ਚਿੰਤਾ ਹੋਰ ਵੀ ਵਧ ਗਈ ਹੈ। ਜੇਕਰ ਮ੍ਰਿਤਕ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਪਤਾ ਨਹੀਂ ਕਿੰਨੇ ਲੋਕ ਇੰਫੈਕਟਿਡ ਹੋਣਗੇ। ਕਿਤੇ ਅਜਿਹਾ ਨਾ ਹੋਵੇ ਕਿ ਸੁਖਨਾ ਝੀਲ ਨੂੰ ਦੁਬਾਰਾ ਇੰਫੈਕਟਿਡ ਜ਼ੋਨ ਐਲਾਨਣਾ ਪਵੇ।


author

Babita

Content Editor

Related News