ਰਿਕਸ਼ਾ ਚਾਲਕ ਦੀ ਮੌਤ, ਲਾਸ਼ ਦੀ ਕਰਵਾਈ ਜਾ ਰਹੀ ਪਛਾਣ
Thursday, Oct 17, 2024 - 10:50 AM (IST)
ਬਠਿੰਡਾ (ਸੁਖਵਿੰਦਰ) : ਅਮਰੀਕ ਸਿੰਘ ਰੋਡ ’ਤੇ ਸਬਜ਼ੀ ਮੰਡੀ ਦੇ ਪਿੱਛੇ ਰਿਕਸ਼ੇ ’ਤੇ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਿਸਦੀ ਲਾਸ਼ ਨੂੰ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਵੱਲੋਂ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਰੋਡ ’ਤੇ ਸਬਜ਼ੀ ਮੰਡੀ ਨਜ਼ਦੀਕ ਰਿਕਸ਼ੇ ’ਤੇ ਇਕ ਵਿਅਕਤੀ ਦੀ ਲਾਸ਼ ਪਈ ਹੋਈ ਸੀ। ਸੂਚਨਾ ਮਿਲਣ ’ਤੇ ਸੰਸਥਾ ਵਰਕਰ ਵਿੱਕੀ ਕੁਮਾਰ ਅਤੇ ਰਾਜਿੰਦਰ ਕੁਮਾਰ ਅਤੇ ਕੋਤਵਾਲੀ ਥਾਣੇ ਦੇ ਐੱਸ. ਆਈ. ਰਾਜੀਵ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ।
ਮ੍ਰਿਤਕ ਦੀ ਲਾਸ਼ ਰਿਕਸ਼ੇ ’ਤੇ ਪਈ ਸੀ। ਮ੍ਰਿਤਕ ਰਿਕਸ਼ਾ ਚਾਲਕ ਦੀ ਪਛਾਣ ਨਹੀਂ ਹੋ ਸਕੀ। ਸੰਸਥਾ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਲਾਸ਼ ਨੂੰ ਸੁਰੱਖਿਅਤ ਰੱਖ ਲਿਆ ਗਿਆ ਹੈ ਅਤੇ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।